ਤੰਗਦਿਲੀ ਨਾ ਹੋਵੇ - Koki Deep

KARAN

Prime VIP
ਤੰਗਦਿਲੀ ਨਾ ਹੋਵੇ
ਬੇਸ਼ੱਕ ਬੂਹੇ ਹੋਵਣ ਭੀੜੇ
ਸਿਰ ਢੱਕਣੇ ਨੂੰ ਛੱਤ ਮਿਲ ਜਾਵੇ
ਤਨ ਢੱਕਣੇ ਨੂੰ ਲੀੜੇ
ਤਿਲ ਚੌਲੀ ਪਾ ਆਵਾਂ ਨੀ ਮੈਂ
ਲੱਭ ਭੌਣ ਦੇ ਕੀੜੇ
ਸ਼ਾਇਦ ਤੰੂ ਮੁੜ ਜਾਂਵੇ ਪਿੱਛੇ
ਮੈਂ ਵੱਲ ਆਉਂਦੀਏ ਪੀੜੇ
ਹਸ਼ਰ ਦੀ ਨਾ ਪਰਵਾਹ ਕਰਦੇ ਨੇ
ਚੁੱਕ ਇਸ਼ਕ ਦੇ ਬੀੜੇ
ਦਿਲ ਤੇ ਲੱਗੀਆਂ ਬਾਝ ਨਾ ਟੱੁਟਦੇ
ਆਸ਼ਕ ਹੁੰਦੇ ਚੀੜ੍ਹੇ
KokiDeep
 
Top