Khyal Badal Gaye

  • Thread starter userid97899
  • Start date
  • Replies 1
  • Views 436
U

userid97899

Guest
ਤੈ ਪੁਛਿਆ ਸਾਡਾ ਹਾਲ ਸਾਡੇ ਲਈ ਗੱਲ ਇਹ ਛੋਟੀ ਐ
ਸੋਚ ਹੀ ਨਿਕਲੀ ਗੰਦੀ ਲਗਦਾ ਸੀ ਨੀਅਤ ਖੋਟੀ ਐ
ੳੁਹ ਦਿਨ ਗਏ ਹੁਣ ਸਾਲ ਬਦਲ ਗਏ ਯਾਰਾ
ਹਾਲ ਤਾਂ ੳੋਹੀ ਐ ਪਰ ਖਿਆਲ ਬਦਲ ਗਏ ਯਾਰਾ

ਕੋਈ ਸਮਾਂ ਸੀ ਜਦ ਤੈਨੂੰ ਆਪਣਾ ਰਸਤਾ ਮੰਨਦੇ ਸੀ
ਤੈਨੂੰ ਮਿਹੰਗਾ ਮੰਨਦੇ ਸੀ ਤੇ ਖੁਦ ਨੂੰ ਸਸਤਾ ਮੰਨਦੇ ਸੀ
ਇੱਕ ਬੀਤਿਆ ਕੱਲ੍ਹ ਇੱਕ ਆਉਣਾ ਏ ਪਰ ਕਾਲ ਬਦਲਗੇ
ਹਾਲ ਤਾਂ ੳੋਹੀ ਐ ਪਰ ਖਿਆਲ ਬਦਲਗੇ ਯਾਰਾ

ਕਦੇ ਤੈਨੂੰ ਉਡੀਕਦੇ ਹੁੁੰਦੇ ਸੀ ਹੁਣ ਪਾਸਾ ਵੱਟਕੇ ਲੰਘਾਂਗੇ
ਕਦੇ ਤੇਰੇ ਲਈ ਲੋਚਦੇ ਹੁੰਦੇ ਸੀ ਹੁਣ ਖੁਦ ਲਈ ਹੀ ਮੰਨਾਂਗੇ
ਸੁਰ ਤਾਂ ਬੇਸੱਕ ਬਦਲੇ ਨਈ ਪਰ ਤਾਲ ਬਦਲਗੇ ਯਾਰਾ
ਹਾਲ ਤਾਂ ੳੋਹੀ ਐ ਪਰ ਖਿਆਲ ਬਦਲਗੇ ਯਾਰਾ

ਅਸੀਂ ਰਸਤਾ ਤੈਨੂੰ ਮੰਨਦੇ ਸੀ ਤੂੰ ਮੰਜਲ ਬਣਨੀ ਚੁੰਹਦਾ ਸੀ
ਲਿੱਟ ਨੇ ਤੇਰਾ ਸਤਿਕਾਰ ਕੀਤਾ ਤਾਹੀੳ ਹੱਕ ਜਿਤਾਉਦਾ ਸੀ
ਕੋਈ ਮਾੜਾ ਨੀ ਕੀਤਾ ਜੇ ਸਮੇ ਨਾਲ ਬਦਲਗੇ ਯਾਰਾ
ਹਾਲ ਤਾਂ ੳੋਹੀ ਐ ਪਰ ਖਿਆਲ ਬਦਲਗੇ ਯਾਰਾ :-ਲੱਕੀ
 
Top