ਤੇਰੀ ਬਰਸੀ -karnail singh paras

ਤੇਰੀ ਬਰਸੀ ਉੱਤੇ ਥਾਂ-ਥਾਂ,ਮੇਲੇ ਲੱਗ ਰਹੇ ਨੇ ਯੋਧੇ
ਸਾਵੇ ਕਾਤਲ ਜਦ ਲੋਕਾ ਨੇ,ਨਾਕੇ ਲਾ ਕੇ ਪੁਲਾਂ ਤੇ ਸੋਧੇ
ਕੋਈ ਭੜੁਆ ਨਹੀਂ ਸੀ ਬਹੁੜਿਆ,ਕਿਸੇ ਇੱਕ ਦੀ ਮੰਗਣ ਲਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....

ਕਾਮਿਆ ਦੀ ਮੁੱਕਤੀ ਦੇ ਰਾਹ ਦਾ, ਸੀ ਤੂੰ ਮੌੜ ਮੌੜ ਦਾ ਸੂਹਾਂ
ਗਲੀਆਂ ਯਾਦ ਰੱਖਣਗੀਆ ਸਦੀਆ ,ਨਾ ਭੁਲਣਗੀਆ ਲੰਘੀਆ ਜੂਹਾਂ
'ਮਾਂ' ਧਰਤੀ ਨੇ ਰੋਂਦੇ ਰਹਿਣਾ ,ਹਉਂਕੇ ਲੈਂਦਾ ਰਹੂ ਅਕਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....


ਕੱਚੇ ਕੱਦੂ ਕਰ ਨਾ ਸਕਣ,ਤਿੱਖੀ ਧਾਰ ਛੁਰੀ ਦੀ ਕੂੰਦੀ
ਮਗਜ਼ ਚੜੀ ਚਰਬੀ ਕੀ ਜਾਣੇ , ਸੋਚ-ਪਵਿੱਤਰ ਕਤਲ ਨਾ ਹੁੰਦੀ
ਹੱਤਿਆਰੇਆ ਦੇ ਮੋਢੀ ਆਪਣੀ,ਕਰ ਬੈਠੇ ਸਨ ਬੁੱਧ-ਵਿਨਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....

ਮਰਦੇ ਰਹੇ ਮੂਰਖਾਂ ਹੱਥੋਂ, ਪੀਰ ,ਪੈਗੰਬਰ,ਬੁੱਧੀਜੀਵੀ
ਨੇਕੀ ਅਤੇ ਬਦੀ ਦੀ ਫ਼ਸਵੀ,ਟੱਕਰ ਲੱਗੀ ਰਹੀ ਸਦੀਵੀ
ਅੰਤ ਕਾਤਲਾਂ ਦੇਟੋਲੇ ਨੂੰ ,ਹੋਣਾ ਪੈਂਦਾ ਰਿਹਾ ਨਿਰਾਸ਼
ਹੈ ਤੂੰ ਅਮਰ ਹੋ ਗਿਆ ਪਾਸ਼....

ਤੂੰ ਸੀ ਖੂਹਾਂ,ਖੇਤ,ਸਿਆੜਾਂ ਦਾ ਤੇ ਆਡਾਂ ਦਾ ਕਾਮਾ ਬੇਟਾ
ਮਹਾਂ-ਪੁਜਾਰੀ ਮਾਨਵਤਾ ਦਾ,ਹੋ ਗਿਐ ਦੈਂਤਵਾਦ ਦੀ ਭੇਟਾ
ਤੈਨੂੰ ਮਾਰਨ ਵਾਲੇ ਅਸਲ ਵਿੱਚ ,ਸਨ ਬਸਤਾ 'ਬੇ' ਦੇ ਬਦਮਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....

ਲੰਮੀਆ ਕਲਮਾਂ ਵਾਲੇਆ ਦੇ ਸਨ,ਬਰਫ਼ਾ ਰੁੱਤੇ ਛੁੱਟੇ ਪਸੀਨੇ
ਸ਼ਿਕਰਿਆ ਤੋਂ ਡਰ ਖੁੱਡੀ ਵੜਗੇ,ਬੁੱਧੀਮਾਨ ਕਬੂਤਰ ਚੀਨੇ
ਬਘਿਆੜਾ ਦੀ 'ਜੂਹ' ਚ ਰਹਿੰਦਿਆ,ਡੋਲਿਆ ਨਾ ਤੇਰਾ ਵਿਸ਼ਵਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....

ਬਣਦੇ ਸਨ ਸਿੱਖੀ ਦੇ ਹੱਫੇ ,ਗੁਰ ਮਰਿਆਦਾ ਵਲੋਂ ਵਾਂਝੇ
ਕੂਕਿਆ ਦੇ ਗੜਵੇ ਦੇ ਵਾਂਗਣ ,ਗਏ ਦਰਿੰਦੇ ਖੁੱਦ ਵੀ ਮਾਂਝੇ
ਨੇਰ ਗਲੀ ਸਨ ਚਲੇ ਅੰਨੇ, ਕਾਲੀ ਬਿੱਲੀ ਕਰਨ ਤਲਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼...

ਤੇਰਾ ਸੋਚ-ਮੰਡਲ ਸੀ, ਲੱਖਾ ਬृਹਿਮੰਡਾ ਦੇ ਜਿਨਾਂ ਚੌੜਾ
ਮਜ਼ਬਾ ਨੂੰ ਪੜ ਸਮਝ ਲਿਆ ਸੀ,ਨਰਕ-ਸੁਰਗ ਦਾ ਗੱਪ-ਗਪੌੜਾ
ਸਾਇੰਸ ਦੇ ਸੂਰਜ ਦਾ ਤੇਰੇ ,ਅੰਦਰ ਸੀ ਨੂਰੀ ਪृਕਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....

ਤੇਰੇ ਲੋਹ-ਕਦਮਾਂ ਦੇ ਪਿੱਛੇ,ਪਏ ਸਿੱਦਕੀਏ ਚੱਲ ਬਹਾਦਰ
ਲੋਕ ਲਹਿਰ ਨਾ ਮੱਠੀ ਪੈ ਜੇ,ਸੀ ਜੋ ਤੇਰੀ ਤੀਬਰ ਖਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....

ਬਿਨਾਂ ਸਿਧਾਂਤਾ ਦੇ ਦਿਸ਼ਾਂ-ਵਿਹੂਣੇ,ਸਿੱਖ ਰਿਵਾਇਤ ਕਲੰਕਤ ਕਰ ਗਏ
'ਪਾਰਸ' ਰਹਿ ਗਈ ਦੁੱਕੀ,ਤਿੱਕੀ,ਬਾਕੀ
ਖਿੰਡ ਗਈ ਸਾਰੀ ਤਾਸ਼;
ਹੈ ਤੂੰ ਅਮਰ ਹੋ ਗਿਆ ਪਾਸ਼....
 

JUGGY D

BACK TO BASIC
karnail paras ji di 'Avtar singh paash' de khalistaani kahaun waleya wallo maar ditte jaan te,
pash nu smarpattt ik kawita......ਹੈ ਤੂੰ ਅਮਰ ਹੋ ਗਿਆ ਪਾਸ਼....


good post :wah
 
Top