ਬੇਅੰਤ - Kaka Gill

Dalwara1

Member
ਬੇਅੰਤ
ਕਾਕਾ ਗਿੱਲ



ਤੇਰੀਆਂ ਅੱਖਾਂ ਵਿੱਚ ਤੱਕਕੇ ਮੈਨੂੰ ਆਪਣੇ ਲਈ ਪਿਆਰ ਦਿਸਦਾ
ਉਹ ਸੁੰਦਰਤਾ ਦੇ ਗਹਿਣਿਆ ਮੈਨੂੰ ਤੇਰੇ ਵਿੱਚ ਸੰਸਾਰ ਦਿਸਦਾ

ਤੂੰ ਮੁਹੱਬਤ ਦਾ ਭਰਿਆ ਪਿਆਲਾ ਜੋ ਕੰਡਿਆਂ ਉੱਤੋਂ ਛਲਕਦਾ ਹੈ
ਡੀਕ ਲਾਕੇ ਜਿੰਨਾਂ ਵੀ ਪੀ ਸਕਨਾਂ ਕਦੇ ਨਾ ਮੁੱਕਦਾ ਹੈ
ਚੁੱਭੀਆਂ ਲਾਵਾਂ ਇਸ ਸਮੁੰਦਰ ਵਿੱਚ ਇਸਦਾ ਨਾ ਥਾਅ ਦਿਸਦਾ

ਤੂੰ ਮੋਹਤ ਦਾ ਪਹਾੜ ਹਿਮਾਲੀਆ ਦੇ ਨਾਲੋਂ ਵੀ ਉੱਚਾ
ਇਹਦੀ ਗੋਦ ਹਰਿੱਕ ਪੱਥਰ ਮੋਤੀਆਂ ਨਾਲੋਂ ਵੀ ਸੁੱਚਾ
ਚੜ੍ਹਾਈ ਚੜ੍ਹਦੇ ਉਮਰ ਗੁਜ਼ਰਦੀ ਅੰਤ ਨੇੜੇ ਨਾ ਦਿਸਦਾ

ਤੂੰ ਸੱਪ ਮੋਹਤ ਕੀਤੇ ਇਸ਼ਕੇ ਦੇ ਜੋਗੀਆ ਬੀਨ ਵਜਾ
ਆਪਣੇ ਸੰਗੀਤ ਵੱਸ ਕਰਕੇ ਨਾਗ ਵਾਂਗੂੰ ਮੈਨੂੰ ਨਚਾ
ਕੀਤਾ ਸ਼ਰਾਬੀ ਬੋਲਾਂ ਨਾਲ ਬੇਹੋਸ਼ੀ ਵਿੱਚ ਤੇਰਾ ਚਾਅ ਦਿਸਦਾ

ਤੂੰ ਖਾਣ ਹੈਂ ਹੀਰਿਆਂ ਦੀ ਕੀਮਤੀ ਕੋਹਿਨੂਰਾਂ ਦੀ
ਆਪਣਾ ਬਣਾਕੇ ਤੈਨੂੰ ਸੋਹਣੀਏ ਚਾਹਤ ਨਹੀਂ ਹੂਰਾਂ ਦੀ
ਗਰਕ ਹੋ ਜਾਵਾਂ ਡੁੰਘਾਈ ‘ਚ ਇੱਥੇ ਸੁਰਗਾਂ ਦਾ ਰਾਹ ਦਿਸਦਾ

ਤੂੰ ਹੁਸਨ ਦੀ ਵਾਟ ਲੰਮੀ ਪੈਂਡਾ ਉਸਤੋਂ ਵੀ ਲੰਮੇਰਾ
ਖ਼ੁਸ਼ਕਿਸਮਤੀ ਹੋਵੇਗੀ ਮੇਰੀ ਬਹੁਤੀ ਜੋ ਮੇਲ ਹੋਇਆ ਤੇਰਾ ਮੇਰਾ
ਪਿਘਲਾਉਂਦਾ ਮੋਮ ਬਣਾ ਮੈਨੂੰ ਤੇਰੀ ਗਰਮੀ ਦਾ ਸੂਰਜ ਆ ਦਿਸਦਾ।
 
Top