Jasbir Gunachuria

Gill Saab

Yaar Malang
ਖੌਰੇ ਕਿਹੜੇ ਜੁੱਗ ਦੀਆਂ ਮਿਲੀਆਂ ਸਜਾਵਾਂ ਨੇ
ਸਾਡਾ ਪਿੰਡਾ ਸਾੜਿਆ ਏ ਤੱਤੀਆਂ ਹਵਾਵਾਂ ਨੇ
ਰੁੱਤਾਂ ਗੁਣਾਚੌਰੀਆ ਉਦਾਸੀਆਂ , ਪਤਝੜਾਂ ਨਾਲ ਵਾਹ
ਤੇਰੇ ਪਿੰਡ ਸਜਣਾ ਓਏ ਸੋਹਣਿਆ ,ਸਾਡੇ ਉਜੜੇ ਨੇ ਚਾਅ ( ਜਸਬੀਰ ਗੁਣਾਚੌਰੀਆ )
 

Gill Saab

Yaar Malang
ਗੁਣਾਚੌਰੀਆ ਜਾਂਦੇ ਡੋਬ ਵਿਚਾਲੇ ਆਖਿਰ ਨੂੰ
ਮਰ ਮਰ ਵਕ਼ਤ ਟਪਾਉਂਦੇ ਲੱਗੀਆਂ ਵਾਲੇ ਆਖਿਰ ਨੂੰ ( ਜਸਬੀਰ ਗੁਣਾਚੌਰੀਆ )
 

Gill Saab

Yaar Malang
ਲਭੇ ਤੇਰੇ ਨਕਸ਼ਾਂ ਚੋਂ ਗੀਤ ਜਸਬੀਰ ਨੂੰ
ਬਣ ਗਿਆ ਸ਼ਾਇਰ ਗੁਣਾਚੌਰੀਆ ਅਖੀਰ ਨੂੰ
 

Gill Saab

Yaar Malang
ਰਾਹ ਲੰਬੇ ਲੱਗੀਆਂ ਦੇ ,ਬਣੇ ਸਾਡੇ ਸਹੁਰੇ ਪਿੰਡ ਜੁਦਾਈ
ਚੱਕੀ ਡੋਲੀ ਕਰਮਾਂ ਨੇ ,ਜਿਵੇਂ ਅਰਥੀ ਜਸਬੀਰ ਉਠਾਈ
ਕਿਸੇ ਗੁਣਾਚੌਰੀਏ ਨੇ ਕਿਦਾਂ ਆਪਣਾ ਆਪ ਗੁਆਇਆ
ਜੰਝ ਲੈਕੇ ਹੌਕਿਆਂ ਦੀ ਸਾਨੂੰ ਹਿਜਰ ਵਿਆਵਣ ਆਇਆ (ਜਸਬੀਰ ਗੁਣਾਚੌਰੀਆ )
 

Gill Saab

Yaar Malang
ਤੇਰੇ ਚੰਨ ਤਾਰੇ ,ਤੇਰੇ ਰੰਗਲੇ ਨਜ਼ਾਰੇ ,ਸਦਾ ਪਿਆਰ ਦਿੱਤਾ ਪੈਰਾਂ ਚ ਲਤਾੜ ਨੀ
ਤੀਲਾ ਤੀਲਾ ਹੋ ਗਏ ਗੁਣਾਚੌਰੀਏ ਦੇ ਚਾਅ ਵਿਹੜੇ ਦਿਲਾਂ ਦੇ ਚ ਪੈ ਗਿਆ ਉਜਾੜ ਨੀ
ਕੱਖ ਨਹੀਓਂ ਪੱਲੇ ਜਸਬੀਰ ਦੇ ,ਟੁੱਟੇ ਫੁੱਲਾਂ ਵਾਂਗੂ ਬੈਠਾ ਕੁਮਲਾਕੇ
ਸਾਡਿਆਂ ਪਰਾਂ ਤੇ ਸਿਖੀ ਉਡਣਾ ,ਬਹਿ ਗਈ ਦੂਰ ਕਿਤੇ ਆਲ੍ਹਣਾ ਬਣਾਕੇ
 

Gill Saab

Yaar Malang
ਭਾਵੇਂ ਇੱਕ ਨਾ ਹੰਝੂ ਪੂੰਝੀ ,ਨਾਹੀ ਦੇਵੀਂ ਦਿਲਾਸਾ
ਤੱਕ ਤੇ ਲੈ ਇੱਕ ਵਾਰੀ ਸਜਣਾ ,ਪਰਤ ਕੇ ਏਧਰ ਪਾਸਾ
ਪਿਆਰ ਦੀਆਂ ਏ ਮਿਠੀਆਂ ਸੂਲਾਂ ਰੜਕਣ ਵਿਚ ਕਲੇਜੇ
ਡਰਦਾ ਮਾਰਾਂ ਵਾਜ਼ ਨਾ ਕੱਢਾਂ ਬਣ ਨਾ ਜਾਵਾਂ ਹਾਸਾ
 

Gill Saab

Yaar Malang
ਵਿਕ ਜਾਵੇ ਜਿੰਦ ਭਾਵੇਂ ਕੌਡੀਆਂ ਦੇ ਭਾਅ
ਫੇਰ ਵੀ ਮਹੁਬਤਾਂ ਦੇ ਮਾਣ ਲਈਏ ਚਾਅ
ਤੇਰੇ ਜਸਬੀਰ ਨੂ ਸਹਾਰੇ ਹੋਰ ਹੋਰ ਨੇ
ਸਜਣਾ ਦੀ ਦੀਦ ਦੇ ਨਜ਼ਾਰੇ ਹੋਰ ਹੋਰ ਨੇ :wah
 

Gill Saab

Yaar Malang
ਜੋਰਾਵਰ ਫਤਿਹ ਸਿੰਘ ਫਤਿਹ ਗਜਕੇ ਬੁਲਾਉਂਦੇ
ਖੜੇ ਨੀਹਾਂ ਚ ਅਡੋਲ ਭੋਰਾ ਨਹੀ ਘਬਰਾਉਦੇ
ਲਾਲ ਗੁਰਾਂ ਦੇ ਤਾ ਅਣਖ ਵਿਆਹ ਗਏ ਨੇ
ਦੋਵੇਂ ਹਸਦੇ ਸ਼ਹੀਦੀਆਂ ਪਾ ਗਏ ਨੇ
************************************
ਤਾਰੇ ਛੁਪ ਗਏ ਮਾਂ ਗੁਜਰੀ ਦੀਆਂ ਅਖੀਆਂ ਦੇ
ਰੋਂਦਾ ਅੰਬਰਾਂ ਤੇ ਪਿਆ ਚੰਨ ਦੂਜ ਦਾ ਏ
ਪੈਂਦੀਆਂ ਲਾਹਨਤਾਂ ਜ਼ਾਲਿਮ ਜਰਵਾਣਿਆਂ ਨੂ
ਸਾਹਿਬਜ਼ਾਦਿਆਂ ਨੂ ਜੱਗ ਪੂਜ ਦਾ ਏ
( ਇਹਨਾ ਸ਼ਹਾਦਤਾ ਕਰਕੇ ਹੀ ਖਾਲਸੇ ਦਾ ਕੇਸਰੀ ਨਿਸ਼ਾਨ ਅਣਖਾ ਦੇ ਅੰਬਰਾਂ ਤੇ ਝੂਲ ਰਿਹਾ ਹੈ ,ਅਸੀਂ ਗਰੂਆਂ ਦੀ ਇਸ ਕੁਰਬਾਨੀ ਨੂ ਕਦੇ ਨਹੀ ਭੁੱਲ ਸਕਦੇ ) :pr
 

Gill Saab

Yaar Malang
ਅਧੋ ਵਧ ਸ਼ਿਕਵੇ ਨੇ ਤੇਰੇ ਨਾਲ ਮੈਨੂ ,ਬਾਕੀ ਰਹਿੰਦੇ ਖੂਹੰਦੇ ਤਕਦੀਰ ਤੇ
ਮਾਰਿਆ ਜ਼ਮਾਨੇ ਨੇ ਵੀ ਕੋਹ ਕੋਹ ਸਾਨੂੰ ਤੂੰ ਵੀ ਕਹਿਰ ਢਾਏ ਜਸਬੀਰ ਤੇ
 

Gill Saab

Yaar Malang
ਤੇਰੀ ਯਾਦ ਸਾਨੂ ਸੂਲੀ ਉੱਤੇ ਟੰਗਦੀ ਏ ਕਿਵੇਂ
ਤੈਨੂੰ ਪਤਾ ਵੀ ਨਹੀ ਹੋਣਾ ਸਾਡੀ ਲੰਘਦੀ ਏ ਕਿਵੇਂ :sadstory
 

Gill Saab

Yaar Malang
ਖਬਰੇ ਕ*ਿਹੜਾ ਜਾਦੂ ਪਾ ਲਿਆ
ਤੂੰ ਜਸਬੀਰ ਨੂ ਮਗਰੇ ਲਾ ਲਿਆ
ਦਿਲ ਦੀਆਂ ਤਾਰਾਂ ਤੇ ਹੁਣ ਰਾਗ ਇਸ਼ਕ਼ ਦਾ *ਿਛੜਦਾ
ਸਜਣਾ ਸੋਹਣਿਆਂ ਓਏ ਤੈਨੂੰ ਜਦ ਮਿਲੀਏ ਚਿੱਤ *ਿਖੜਦਾ
 

Gill Saab

Yaar Malang
ਮਣਕੇ ! ਜੱਗ ਵਿਚੋਂ ਗੁਣਾਚੌਰੀਆ ਤੁਰ ਜਾਣਾ ਤੂੰ ਮੁਸਾਫਰ ਬਣਕੇ
ਜੇਰਾ ! ਹੋਰ ਸਭੇ ਢਾਈਆਂ ਢੇਰੀਆਂ ਰਾਜਾ ਸਾਹਿਬ ਜੀ ਆਸਰਾ ਤੇਰਾ
 

Gill Saab

Yaar Malang
ਜਸਬੀਰ ਤਮਾਸ਼ਾ ਜਿਦੜੀ ਦਾ ,ਇਥੇ ਲੱਗੀਆਂ ਦਾ ਮੁੱਲ ਤਰਦਾ ਨਹੀ
ਗੁਣਾਚੌਰੀਆ ਛੱਡ ਜ਼ਮਾਨੇ ਦੀ ,ਕੋਈ ਰਹਿਮ ਕਿਸੇ ਤੇ ਕਰਦਾ ਨਹੀ *
 

Gill Saab

Yaar Malang
ਕਿਤੇ ਮਿਲਣ ਤੂੰ ਆਈੰ,ਗੱਲਾਂ ਕਰਨੀਆਂ ਬਹੁਤ
ਹਾਲ ਸੁਣੀ ਤੇ ਸੁਨਾਈੰ ,ਗੱਲਾ ਕਰਨੀਆਂ ਬਹੁਤ
ਤੇਰਾ ਆਉਣਾ ਤੇਰੇ ਵਸ ਗੁਨਾਚੌਰੀਏ ਦਾ ਕਹਿਣਾ
ਕਾਹਲੀ ਜਾਣ ਦੀ ਨਾ ਪਾਈਂ ,ਗੱਲਾਂ ਕਰਨੀਆਂ ਬਹੁਤ
 

Gill Saab

Yaar Malang
ਵੇਖੋ ਕਿੰਨਾ ਬਝ ਗਏ ਹਾਂ ਮਜਬੂਰੀ ਨਾਲ ,ਸਚ ਵੀ ਕਹਿਣਾਂ ਪੈਂਦਾ ਏ ਮਨਜੂਰੀ ਨਾਲ
ਦੁਨੀਆ ਤੋ ਬਦਨਾਮੀ ਲੈਕੇ ਤੁਰ ਜਾਂਦਾ ,ਆਫ਼ਰ ਜਾਂਦਾ ਜੋ ਬੰਦਾ ਮਸ਼ਹੂਰੀ ਨਾਲ
 

Gill Saab

Yaar Malang
ਸਾਡੇ ਨਾਲ ਲਾਉਣ ਦਾ ਵਿਚਾਰ ਕਿਦਾਂ ਹੋ ਗਿਆ ,
ਤੈਨੂੰ ਜਸਬੀਰ ਨਾਲ ਪਿਆਰ ਕਿੱਦਾਂ ਹੋ ਗਿਆ
 

Gill Saab

Yaar Malang
ਦੁਨਿਆਵੀ ਚੀਜ਼ਾਂ ਨੂੰ ਜੱਫੇ ਪਾਉਣ ਦੇ ਬਜਾਏ
ਮੈਂ ਪਿਆਰ ਦੀ ਮਿਸ਼ਾਲ ਨੂੰ ਗਲਵਕੜੀ ਪਾਉਣ ਦੀ ਕੋਸ਼ਿਸ਼ ਕਰਦਾ ਹਾਂ :jsm
 
Top