ਜੋਰਾਵਰ ਫਤਿਹ ਸਿੰਘ ਫਤਿਹ ਗਜਕੇ ਬੁਲਾਉਂਦੇ
ਖੜੇ ਨੀਹਾਂ ਚ ਅਡੋਲ ਭੋਰਾ ਨਹੀ ਘਬਰਾਉਦੇ
ਲਾਲ ਗੁਰਾਂ ਦੇ ਤਾ ਅਣਖ ਵਿਆਹ ਗਏ ਨੇ
ਦੋਵੇਂ ਹਸਦੇ ਸ਼ਹੀਦੀਆਂ ਪਾ ਗਏ ਨੇ
************************************
ਤਾਰੇ ਛੁਪ ਗਏ ਮਾਂ ਗੁਜਰੀ ਦੀਆਂ ਅਖੀਆਂ ਦੇ
ਰੋਂਦਾ ਅੰਬਰਾਂ ਤੇ ਪਿਆ ਚੰਨ ਦੂਜ ਦਾ ਏ
ਪੈਂਦੀਆਂ ਲਾਹਨਤਾਂ ਜ਼ਾਲਿਮ ਜਰਵਾਣਿਆਂ ਨੂ
ਸਾਹਿਬਜ਼ਾਦਿਆਂ ਨੂ ਜੱਗ ਪੂਜ ਦਾ ਏ
( ਇਹਨਾ ਸ਼ਹਾਦਤਾ ਕਰਕੇ ਹੀ ਖਾਲਸੇ ਦਾ ਕੇਸਰੀ ਨਿਸ਼ਾਨ ਅਣਖਾ ਦੇ ਅੰਬਰਾਂ ਤੇ ਝੂਲ ਰਿਹਾ ਹੈ ,ਅਸੀਂ ਗਰੂਆਂ ਦੀ ਇਸ ਕੁਰਬਾਨੀ ਨੂ ਕਦੇ ਨਹੀ ਭੁੱਲ ਸਕਦੇ )