Ishqn De Lekhe - Manwinder Maan

  • Thread starter userid97899
  • Start date
  • Replies 1
  • Views 3K
U

userid97899

Guest

ਇਸ਼ਕਾਂ ਦੇ ਲੇਖੇ ਲੱਗ ਗਈ
ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ
ਜਾਨੇ ਆਂ ਹੂੰਝੀ ਜੀ
ਜੋਬਨ ਦੀ ਉਮਰ ਬੀਤ ਗਈ
ਦਿਲਬਰ ਨੇ ਮੰਦੇ ਜੀ
ਅੱਜ ਤੱਕ ਨਾ ਗਲ 'ਚੋਂ ਨਿੱਕਲੇ
ਜ਼ੁਲਫ਼ਾਂ ਦੇ ਫੰਦੇ ਜੀ
ਸੇਲ੍ਹੀ ਤੋਂ ਐਸੇ ਤਿਲਕੇ
ਮੁੜ ਕੇ ਨਾ ਫੜ੍ਹ ਹੋਇਆ
ਸੱਜਣਾ ਦੇ ਨਾਮ ਬਿਨਾਂ ਕੁਝ
ਸਾਥੋਂ ਨਾ ਪੜ੍ਹ ਹੋਇਆ
ਮਖ਼ਮਲ਼ ਜਿਹੇ ਦਿਨ ਹੁੰਦੇ ਸੀ
ਸ਼ੱਕਰ ਜਿਹੀਆਂ ਰਾਤਾਂ ਸੀ
ਮਿਸ਼ਰੀ ਦੀਆਂ ਡਲੀਆਂ ਓਦੋਂ
ਸੱਜਣਾ ਦੀਆਂ ਬਾਤਾਂ ਸੀ
ਸੁਰਮੇ ਵਿੱਚ ਲਿਪਟੀ ਤੱਕਣੀ
ਮਾਨਾਂ ਸੀ ਚੋਰ ਬੜੀ
ਸੱਜਣਾ ਦਾ ਸੁਲਫ਼ੀ ਹਾਸਾ
ਦਿੰਦਾ ਸੀ ਲੋਰ ਬੜੀ
ਖੌਰੇ ਤੂੰ ਕਦ ਖੋਹਲੇਂਗਾ
ਬੂਹਾ ਵੇ ਖੈਰਾਂ ਦਾ,
ਆਉਂਦਾ ਮੈਨੂੰ ਰੋਜ਼ ਸਵੇਰੇ
ਸੁਪਨਾ ਤੇਰੇ ਪੈਰਾਂ ਦਾ
ਡੂੰਘੇ ਨੈਣਾਂ ਦਾ ਰੰਗ ਸੀ
ਚੜਦੇ ਦੀ ਲਾਲੀ ਵਰਗਾ
ਤੈਨੂੰ ਸਭ ਪਤਾ ਸੋਹਣਿਆਂ
ਤੈਥੋਂ ਦੱਸ ਕਾਹਦਾ ਪਰਦਾ..
 
ਖੌਰੇ ਤੂੰ ਕਦ ਖੋਹਲੇਂਗਾ
ਬੂਹਾ ਵੇ ਖੈਰਾਂ ਦਾ,
ਆਉਂਦਾ ਮੈਨੂੰ ਰੋਜ਼ ਸਵੇਰੇ
ਸੁਪਨਾ ਤੇਰੇ ਪੈਰਾਂ ਦਾ

Wah ...Kya lafaz ne ...Manwinder ji...
 
Top