Harf Cheema

Gill Saab

Yaar Malang
ਲੰਗੇ ਸਾਡੀ ਜਿੰਦਗੀ ਤਾਂ ਖੇਤਾਂ ਵਾਲੀ "ਪਹੀ" ਤੇ
ਅਖ ਰਿਹੰਦੀ ਨਕੇਆਂ ਤੇ ਹਥ ਰਿਹੰਦਾ "ਕਹੀ "ਤੇ
 

Gill Saab

Yaar Malang
ਦਿੱਤਾ ਤੈਨੂ ਮੈਂ ਵੀ ਸੀ ਜਰੂਰ ਹੋਣਾ ਫੁੱਲ
ਪਰ ਟਾਹਣੀ ਨਾਲੋਂ ਚਾਹੁੰਦਾ ਨਹੀ ਸੀ ਦੂਰ ਹੋਣਾ ਫੁੱਲ
 

Gill Saab

Yaar Malang
ਵਿਕੀਆਂ ਨੇ ਅਣਖਾਂ ਸਾਡੀਆਂ ਅਰਮਾਨ ਸਾਰੇ ਚੋ ਗਏ ...
ਤੁਰਦੇ ਫਿਰਦੇ ਬੰਦਿਆਂ ਦੇ ਮੁਲ ਸਸਤੇ ਹੋ ਗਏ ...
ਹਿੱਕ ਵਿਚ ਸੀ ਸਾਭਿਆ ਜਿੰਨਾ ਭਗਤ ਸਿੰਘ ਦੀ ਸੋਚ ਨੂ ...
ਪੰਜਾਬ ਦੇ ਵਾਰਿਸ ਓਹ ਕਿਥੇ ਲਾਪਤਾ ਅੱਜ ਹੋ ਗਏ
ਸਮਿਆਂ ਨੇ "ਸ਼ਿਵ" ਨੂ ਖਾ ਲਿਆ ਹਏ "ਪਾਸ਼" ਕਿਥੇ ਤੁਰ ਗਿਆ ...
"ਚੀਮੇ" ਚੁੱਪ ਨੇ ਕਲਮਾਂ ਹੋ ਗਯੀਆਂ ਨੇ ਪਥਰ ਨੇ ਕਾਗਜ਼ ਹੋ ਗਏ .
 

Gill Saab

Yaar Malang
ਜਿਸ ਧਰਤੀ ਤੇ ਨਸ਼ਾ ਹੈ ਵਿਕਦਾ ਵਿਚ ਬਾਜ਼ਾਰਾਂ ਸਰੇਆਮ
ਓਹ ਧਰਤੀ ਹੈ ਸਾਡੀ ਧਰਤੀ ਜਿਥੇ "ਪੁਲਸ" ਬੜੀ ਮੇਹਰਬਾਨ
ਜਿਸ ਧਰਤੀ ਤੇ ਧਕਾ ਚਲਦਾ ,ਪਿਆਰ ਨਾਲ ਸਤਿਕਾਰ ਨਾਲ
ਓਹ ਧਰਤੀ ਹੈ ਸਾਡੀ ਧਰਤੀ ,ਬੜਾ ਪਿਆਰ "ਹਾਕਮਾਂ" ਨਾਲ
ਜਿਸ ਧਰਤੀ ਤੇ ਉਗਦਾ ਸੋਨਾ ,ਕਹੰਦੇ ਤਰਕੀ ਦਾ ਜੋ ਨਿਸ਼ਾਨ
ਓਹ ਧਰਤੀ ਹੈ ਸਾਡੀ ਧਰਤੀ ,ਜਿਥੇ ਭੁਖਾ ਮਰੇ "ਕਿਸਾਨ"
 

Gill Saab

Yaar Malang
ਉਂਝ ਤਾਂ ਤੂੰ ਇਕ ਤੇ ਅਨੇਕ ਤੇਰੇ ਨਾਮ ਨੇ
ਦਿਲ ਚ ਵਸਾਏ ਤਾਹਿਓਂ ਸਾਰੇ ਗੁਰੁਧਾਮ ਨੇ
 

Gill Saab

Yaar Malang
ਅਜ ਦੀ ਗਲ ਨਹੀ ਮਸਲਾ ਚਿਰ ਦਾ..
ਢਿਡ ਲਈ ਹਰ ਕੋਈ ਤੁਰੀਆ ਫਿਰਦਾ ..
ਰੋਣਾ ਕਿਸਮਤ ਖੋਟੀ ਦਾ ਏ...
ਅਸਲ ਚ ਮਸਲਾ "ਰੋਟੀ" ਦਾ ਏ
 

Gill Saab

Yaar Malang
ਹੁਣ ਨੀ ਭਾਵੇਂ ਬੈਠੇ ਹੋਕੇ ਵੱਡੇ ਸਾਇਕਲ ਤੇ
ਪਰ ਬਚਪਨ ਦੇ ਦਿਨ ਯਾਦ ਨੇ ਜਿਹੜੇ ਕੱਢੇ ਸਾਇਕਲ ਤੇ
 

Gill Saab

Yaar Malang
"ਊਧਮ ਸਿੰਘ" ਦਾ ਪਿਸਟਲ ਖਾਬਾਂ ਦੇ ਵਿਚ ਘੁਮਦਾ ਏ
ਵਿਰਲਾ ਹੀ ਕੋਈ ਕੋਮ ਦੀ ਖਾਤਰ ਰੱਸਾ ਚੁਮਦਾ ਏ
ਹਕ ਲਈ ਉਠੀਆਂ ਤਲਵਾਰਾਂ ਕਿਥੇ ਰੁਕਦੀਆਂ ਨੇ ,
ਜਿਸ ਦੇ ਮਰਦ ਦਲੇਰ ਓਹ ਕੋਮਾ ਕਦੇ ਨਾ ਝੁਕਦੀਆਂ ਨੇ...
 

Gill Saab

Yaar Malang
ਸਾਹਾਂ ਦੇ ਰਿਸ਼ਤੇ ਨੂ ਬੇਨਾਮ ਨਾ ਕਰ ਜਾਵੀ ,ਮੇਰੀ ਪਾਕ ਮੁਹਬਤ ਨੂ ਬਦਨਾਮ ਨਾ ਕਰ ਜਾਵੀ
ਹਾਲੇ ਟਾਹਣੀਆਂ ਫੁਟੀਆਂ ਨੇ ,ਆਗਾਜ਼ ਹੈ ਇਸਕ਼ੇ ਦਾ ਕੋਈ ਪਤਝੜ ਵਰਗਾ ਤੂ ਅੰਜਾਮ ਨਾ ਕਰ ਜਾਵੀ ...
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ.....
ਬੜੀ ਚੰਗੀ ਲਗਦੀ ਏ ਸਾਨੂ ਮੋਜ ਫ਼ਕੀਰੀ ਦੀ ,ਕੋਈ ਰੁਤਬਾ ਦੁਨੀਆ ਦਾ ਮੇਰੇ ਨਾਮ ਨਾ ਕਰ ਜਾਵੀ
ਤੇਨੁ ਵੇਖ ਵੇਖ ਕੇ ਹੀ ਮੈਂ ਸਜਦੇ ਕਰਨੇ ਨੇ ,ਹਾਲੇ ਰਜ ਕੇ ਤਕੇਆ ਨਹੀ ਸਲਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ...
"ਚੀਮੇ "ਦੀਆਂ ਨਜ਼ਮਾ ਚੋੰ ਨਾ ਤੇਰਾ ਬੋਲੁ ਗਾ ,ਨਾ ਤੇਰਾ ਬੋਲੁ ਗਾ ,ਬੇਮੁਲੇ ਲਫਜ਼ਾਂ ਨੂ ਬੇਦਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ...
ਜਿੰਦਗੀ ਤੋਂ ਅਕੇਯਾਂ ਲਈ ਤਕਦੀਰ ਸਹਾਰਾ ਏ,ਤਕਦੀਰ ਦੇ ਮਥੇ ਤੇ ਇਲਜ਼ਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ,ਮੇਰੀ ਪਾਕ ਮੁਹਬਤ ਨੂ ਬਦਨਾਮ ਨਾ ਕਰ ਜਾਵੀ
 

Gill Saab

Yaar Malang
ਸੌਂਹ ਲੱਗੇ ਬੜੀ ਸੋਹਣੀ ਲੱਗੀ ਤੇਰੀ " pic " ਵੇ
ਸੌਂਹ ਖਾ ਕੇ ਦੱਸ ਕਿਹਨੇ ਕੀਤੀ ਆ " click " ਵੇ !
 

Gill Saab

Yaar Malang
ਉਂਝ ਲੋਕ ਝੁਕਦੇ ਨੇ ਹਰ ਵੱਡੀ ਚੀਜ ਅੱਗੇ
ਪਰ ਸਭ ਤੋਂ ਪਹਿਲਾ ਸਿਰ ਝੁਕੇ ਤੇਰੀ ਦਹਿਲੀਜ ਅੱਗੇ
 

Gill Saab

Yaar Malang
ਵਿਚ ਗੁਰਬਾਣੀ ਮਾਂ ਹੈ ਸਿੱਖੀ ਸਿਖਦੇ ਰਹਿਣ ਦਾ ਨਾਂ ਹੈ ਸਿੱਖੀ
ਪੜਨਾ ਸੌਖਾ ,ਖੜਨਾ ਔਖਾ ਤਲਵਾਰਾਂ ਦੀ ਛਾਂ ਹੈ ਸਿੱਖੀ
 

Gill Saab

Yaar Malang
ਲੈ ਪੀਅਨ ਤੋਂ ਗਾਰਡ ਤੱਕ ਸਾਡੇ ਚਰਚੇ ਹੁੰਦੇ ਸੀ,
ਵਿੱਚ ਮੈੱਸ ਦੇ ਅੰਨੇਵਾਹ ਸਾਡੇ ਖਰਚੇ ਹੁੰਦੇ ਸੀ,
ਪੇਸ਼ੀਆਂ ਪੈਂਦੀਆਂ ਡਿੱਸਪਲਿੱਨ ਦੇ ਪਰਚੇ ਹੁੰਦੇ ਸੀ,
ਸਾਨੂੰ ਪਾਸ ਹੋਇਆਂ ਨੂੰ ਵੇਖ ਪਰੋਫੈਸਰ ਹਰਖੇ ਹੁੰਦੇ ਸੀ
 

Gill Saab

Yaar Malang
ਦੂਰਬੀਨ ਨਾਲ ਕੁੜੀਆਂ ਦੇ ਹੋਸਟਲ ਨੂੰ ਤੱਕਦੇ ਸੀ,
ਵਿੱਚ ਅਲਮਾਰੀ ਹੈਂਗਰਾਂ ਪਿੱਛੇ ਅਧੀਆ ਰੱਖਦੇ ਸੀ,
ਵਿੱਚ ਕਾਲਜ ਦੇ ਯਾਰੀਆਂ ਜੋ ਕਮਾਈਆਂ ਭੁੱਲਣ ਨਾ,
ਹੋਸਟਲ ਗਾਰਡ ਨੂੰ ਦਾਨ ਦਿੱਤੀਆਂ ਰਜਾਈਆਂ ਭੁੱਲਣ ਨਾ
 

Gill Saab

Yaar Malang
ਕਾਲਜ ਵਾਲੀਆਂ ਯਾਦਾਂ ਵਿੱਚੋ ਇੱਕੋ ਯਾਦ ਰਵਾਉਦੀ ਅਕਸਰ
ਹੋਕੇ ਹਾਵਾਂ ਹੰਝੂ ਹਾਸੇ ਕੀ ਕੁੱਝ ਨਾਲ ਲਿਆਉਦੀ ਅਕਸਰ
ਯਾਦ ਹੀ ਗੀਤ ਬਣਾਤੀ ਆਖਰ ਜੋ ਸੀ ਬਣਨਾ ਚਾਉਦੀ ਅਕਸਰ
ਉਹਨਾ ਦਿਨਾ ਚ ਲਿਖੇ ਸੀ ਜੇਹੜੇ "ਚੀਮੇਂ" ਗੀਤ ਗਵਾਉਦੀ ਅਕਸਰ
 

Gill Saab

Yaar Malang
ਇਸ਼ਕ ‘ਚ ਹਾਰਿਆਂ ਨੂੰ ਤਾਂ ਸਭ ਦਾ ਹਾਸਾ ਡੰਗਦਾ ਏ
ਅੱਜ ਕੱਲ ਭਾਬੀ ਕਿੱਥੇ ਹਰ ਕੋਈ ਕਹਿ ਕੇ ਲੰਗਦਾ ਏ
ਗੱਲ ਉਹਦੀ ਨਾ ਛੇਡੋ ਮੇਰੇ ਦਿਲ ਚੋਂ ਲੈ ਗਈ ਏ
ਦੇ ਗਈ ਕੱਲ ਜਵਾਬ ਉਹ ਭਾਬੀ ਕਾਹਦੀ ਰਹਿ ਗਈ ਏ :wah :wah
 

Gill Saab

Yaar Malang
ਮਿਲੀ ਕਾਮਯਾਬੀ ਮਿਹਰਬਾਨੀ ਆ ਦੁਆਵਾਂ ਦੀ
ਮੱਥੇ ਨਾਲ ਲਾਵਾਂ ਮਿੱਟੀ ਪਿੰਡ ਵਾਲੇ ਰਾਹਵਾਂ ਦੀ
 

Gill Saab

Yaar Malang
ਸਾਨੂੰ ਚੀਰ ਸਕੇ ਨਾ ਆਰੇ ਨੇ ਅਸੀਂ ਬੜੇਆਂ ਨੇ ਅਜਮਾਏਂ ਆਂ
ਸਾਨੂੰ ਓਟ ਹੈ ਬਾਬੇ ਨਾਨਕ ਦੀ ਅਸੀਂ ਪੀਰਾਂ ਨੇ ਲੜ ਲਾਏ ਆਂ
 

Gill Saab

Yaar Malang
ਤੰੂ ਰਿਧੀਆਂ ਸਿਧੀਆਂ ਦਾ ਮਾਲਿਕ, ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ...
ਮੈਂ ਧੂੜ ਹਾਂ ਤੇਰੇ ਚਰਨਾਂ ਦਾ, ਗਲੀਆਂ ਚ ਰੁਲਦਾ ਕਖ ਦਾਤਾ..
 
U

userid97899

Guest
ਹਰਫ ਚੀਮਾ ਵੀ ਵਧੀਆ ਲੇਖਕ ਹੇ, ਮਿਹਰਬਾਨੀ ਗਿੱਲ ਵੀਰ :wah
 
Top