UNP

Harf Cheema

Go Back   UNP > Poetry > Punjabi Poetry

UNP Register

 

 
Old 10-Aug-2013
Mr.Gill
 
Thumbs up Harf Cheema

ਲੰਗੇ ਸਾਡੀ ਜਿੰਦਗੀ ਤਾਂ ਖੇਤਾਂ ਵਾਲੀ "ਪਹੀ" ਤੇ
ਅਖ ਰਿਹੰਦੀ ਨਕੇਆਂ ਤੇ ਹਥ ਰਿਹੰਦਾ "ਕਹੀ "ਤੇ

 
Old 10-Aug-2013
Mr.Gill
 
Re: Harf Cheema

ਦਿੱਤਾ ਤੈਨੂ ਮੈਂ ਵੀ ਸੀ ਜਰੂਰ ਹੋਣਾ ਫੁੱਲ
ਪਰ ਟਾਹਣੀ ਨਾਲੋਂ ਚਾਹੁੰਦਾ ਨਹੀ ਸੀ ਦੂਰ ਹੋਣਾ ਫੁੱਲ

 
Old 10-Aug-2013
Mr.Gill
 
Re: Harf Cheema

ਵਿਕੀਆਂ ਨੇ ਅਣਖਾਂ ਸਾਡੀਆਂ ਅਰਮਾਨ ਸਾਰੇ ਚੋ ਗਏ ...
ਤੁਰਦੇ ਫਿਰਦੇ ਬੰਦਿਆਂ ਦੇ ਮੁਲ ਸਸਤੇ ਹੋ ਗਏ ...
ਹਿੱਕ ਵਿਚ ਸੀ ਸਾਭਿਆ ਜਿੰਨਾ ਭਗਤ ਸਿੰਘ ਦੀ ਸੋਚ ਨੂ ...
ਪੰਜਾਬ ਦੇ ਵਾਰਿਸ ਓਹ ਕਿਥੇ ਲਾਪਤਾ ਅੱਜ ਹੋ ਗਏ
ਸਮਿਆਂ ਨੇ "ਸ਼ਿਵ" ਨੂ ਖਾ ਲਿਆ ਹਏ "ਪਾਸ਼" ਕਿਥੇ ਤੁਰ ਗਿਆ ...
"ਚੀਮੇ" ਚੁੱਪ ਨੇ ਕਲਮਾਂ ਹੋ ਗਯੀਆਂ ਨੇ ਪਥਰ ਨੇ ਕਾਗਜ਼ ਹੋ ਗਏ .

 
Old 10-Aug-2013
Mr.Gill
 
Re: Harf Cheema

ਜਿਸ ਧਰਤੀ ਤੇ ਨਸ਼ਾ ਹੈ ਵਿਕਦਾ ਵਿਚ ਬਾਜ਼ਾਰਾਂ ਸਰੇਆਮ
ਓਹ ਧਰਤੀ ਹੈ ਸਾਡੀ ਧਰਤੀ ਜਿਥੇ "ਪੁਲਸ" ਬੜੀ ਮੇਹਰਬਾਨ
ਜਿਸ ਧਰਤੀ ਤੇ ਧਕਾ ਚਲਦਾ ,ਪਿਆਰ ਨਾਲ ਸਤਿਕਾਰ ਨਾਲ
ਓਹ ਧਰਤੀ ਹੈ ਸਾਡੀ ਧਰਤੀ ,ਬੜਾ ਪਿਆਰ "ਹਾਕਮਾਂ" ਨਾਲ
ਜਿਸ ਧਰਤੀ ਤੇ ਉਗਦਾ ਸੋਨਾ ,ਕਹੰਦੇ ਤਰਕੀ ਦਾ ਜੋ ਨਿਸ਼ਾਨ
ਓਹ ਧਰਤੀ ਹੈ ਸਾਡੀ ਧਰਤੀ ,ਜਿਥੇ ਭੁਖਾ ਮਰੇ "ਕਿਸਾਨ"

 
Old 10-Aug-2013
Mr.Gill
 
Re: Harf Cheema

ਉਂਝ ਤਾਂ ਤੂੰ ਇਕ ਤੇ ਅਨੇਕ ਤੇਰੇ ਨਾਮ ਨੇ
ਦਿਲ ਚ ਵਸਾਏ ਤਾਹਿਓਂ ਸਾਰੇ ਗੁਰੁਧਾਮ ਨੇ

 
Old 10-Aug-2013
Mr.Gill
 
Re: Harf Cheema

ਅਜ ਦੀ ਗਲ ਨਹੀ ਮਸਲਾ ਚਿਰ ਦਾ..
ਢਿਡ ਲਈ ਹਰ ਕੋਈ ਤੁਰੀਆ ਫਿਰਦਾ ..
ਰੋਣਾ ਕਿਸਮਤ ਖੋਟੀ ਦਾ ਏ...
ਅਸਲ ਚ ਮਸਲਾ "ਰੋਟੀ" ਦਾ ਏ

 
Old 10-Aug-2013
Mr.Gill
 
Re: Harf Cheema

ਹੁਣ ਨੀ ਭਾਵੇਂ ਬੈਠੇ ਹੋਕੇ ਵੱਡੇ ਸਾਇਕਲ ਤੇ
ਪਰ ਬਚਪਨ ਦੇ ਦਿਨ ਯਾਦ ਨੇ ਜਿਹੜੇ ਕੱਢੇ ਸਾਇਕਲ ਤੇ

 
Old 10-Aug-2013
Mr.Gill
 
Re: Harf Cheema

"ਊਧਮ ਸਿੰਘ" ਦਾ ਪਿਸਟਲ ਖਾਬਾਂ ਦੇ ਵਿਚ ਘੁਮਦਾ ਏ
ਵਿਰਲਾ ਹੀ ਕੋਈ ਕੋਮ ਦੀ ਖਾਤਰ ਰੱਸਾ ਚੁਮਦਾ ਏ
ਹਕ ਲਈ ਉਠੀਆਂ ਤਲਵਾਰਾਂ ਕਿਥੇ ਰੁਕਦੀਆਂ ਨੇ ,
ਜਿਸ ਦੇ ਮਰਦ ਦਲੇਰ ਓਹ ਕੋਮਾ ਕਦੇ ਨਾ ਝੁਕਦੀਆਂ ਨੇ...

 
Old 10-Aug-2013
Mr.Gill
 
Re: Harf Cheema

ਸਾਹਾਂ ਦੇ ਰਿਸ਼ਤੇ ਨੂ ਬੇਨਾਮ ਨਾ ਕਰ ਜਾਵੀ ,ਮੇਰੀ ਪਾਕ ਮੁਹਬਤ ਨੂ ਬਦਨਾਮ ਨਾ ਕਰ ਜਾਵੀ
ਹਾਲੇ ਟਾਹਣੀਆਂ ਫੁਟੀਆਂ ਨੇ ,ਆਗਾਜ਼ ਹੈ ਇਸਕ਼ੇ ਦਾ ਕੋਈ ਪਤਝੜ ਵਰਗਾ ਤੂ ਅੰਜਾਮ ਨਾ ਕਰ ਜਾਵੀ ...
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ.....
ਬੜੀ ਚੰਗੀ ਲਗਦੀ ਏ ਸਾਨੂ ਮੋਜ ਫ਼ਕੀਰੀ ਦੀ ,ਕੋਈ ਰੁਤਬਾ ਦੁਨੀਆ ਦਾ ਮੇਰੇ ਨਾਮ ਨਾ ਕਰ ਜਾਵੀ
ਤੇਨੁ ਵੇਖ ਵੇਖ ਕੇ ਹੀ ਮੈਂ ਸਜਦੇ ਕਰਨੇ ਨੇ ,ਹਾਲੇ ਰਜ ਕੇ ਤਕੇਆ ਨਹੀ ਸਲਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ...
"ਚੀਮੇ "ਦੀਆਂ ਨਜ਼ਮਾ ਚੋੰ ਨਾ ਤੇਰਾ ਬੋਲੁ ਗਾ ,ਨਾ ਤੇਰਾ ਬੋਲੁ ਗਾ ,ਬੇਮੁਲੇ ਲਫਜ਼ਾਂ ਨੂ ਬੇਦਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ...
ਜਿੰਦਗੀ ਤੋਂ ਅਕੇਯਾਂ ਲਈ ਤਕਦੀਰ ਸਹਾਰਾ ਏ,ਤਕਦੀਰ ਦੇ ਮਥੇ ਤੇ ਇਲਜ਼ਾਮ ਨਾ ਕਰ ਜਾਵੀ ..
ਸਾਹਾਂ ਦੇ ਰਿਸਤੇ ਨੂ ਬੇਨਾਮ ਨਾ ਕਰ ਜਾਵੀ,ਮੇਰੀ ਪਾਕ ਮੁਹਬਤ ਨੂ ਬਦਨਾਮ ਨਾ ਕਰ ਜਾਵੀ

 
Old 10-Aug-2013
Mr.Gill
 
Re: Harf Cheema

ਸੌਂਹ ਲੱਗੇ ਬੜੀ ਸੋਹਣੀ ਲੱਗੀ ਤੇਰੀ " pic " ਵੇ
ਸੌਂਹ ਖਾ ਕੇ ਦੱਸ ਕਿਹਨੇ ਕੀਤੀ ਆ " click " ਵੇ !

 
Old 10-Aug-2013
Mr.Gill
 
Re: Harf Cheema

ਉਂਝ ਲੋਕ ਝੁਕਦੇ ਨੇ ਹਰ ਵੱਡੀ ਚੀਜ ਅੱਗੇ
ਪਰ ਸਭ ਤੋਂ ਪਹਿਲਾ ਸਿਰ ਝੁਕੇ ਤੇਰੀ ਦਹਿਲੀਜ ਅੱਗੇ

 
Old 10-Aug-2013
Mr.Gill
 
Re: Harf Cheema

ਵਿਚ ਗੁਰਬਾਣੀ ਮਾਂ ਹੈ ਸਿੱਖੀ ਸਿਖਦੇ ਰਹਿਣ ਦਾ ਨਾਂ ਹੈ ਸਿੱਖੀ
ਪੜਨਾ ਸੌਖਾ ,ਖੜਨਾ ਔਖਾ ਤਲਵਾਰਾਂ ਦੀ ਛਾਂ ਹੈ ਸਿੱਖੀ

 
Old 10-Aug-2013
Mr.Gill
 
Re: Harf Cheema

ਲੈ ਪੀਅਨ ਤੋਂ ਗਾਰਡ ਤੱਕ ਸਾਡੇ ਚਰਚੇ ਹੁੰਦੇ ਸੀ,
ਵਿੱਚ ਮੈੱਸ ਦੇ ਅੰਨੇਵਾਹ ਸਾਡੇ ਖਰਚੇ ਹੁੰਦੇ ਸੀ,
ਪੇਸ਼ੀਆਂ ਪੈਂਦੀਆਂ ਡਿੱਸਪਲਿੱਨ ਦੇ ਪਰਚੇ ਹੁੰਦੇ ਸੀ,
ਸਾਨੂੰ ਪਾਸ ਹੋਇਆਂ ਨੂੰ ਵੇਖ ਪਰੋਫੈਸਰ ਹਰਖੇ ਹੁੰਦੇ ਸੀ

 
Old 10-Aug-2013
Mr.Gill
 
Re: Harf Cheema

ਦੂਰਬੀਨ ਨਾਲ ਕੁੜੀਆਂ ਦੇ ਹੋਸਟਲ ਨੂੰ ਤੱਕਦੇ ਸੀ,
ਵਿੱਚ ਅਲਮਾਰੀ ਹੈਂਗਰਾਂ ਪਿੱਛੇ ਅਧੀਆ ਰੱਖਦੇ ਸੀ,
ਵਿੱਚ ਕਾਲਜ ਦੇ ਯਾਰੀਆਂ ਜੋ ਕਮਾਈਆਂ ਭੁੱਲਣ ਨਾ,
ਹੋਸਟਲ ਗਾਰਡ ਨੂੰ ਦਾਨ ਦਿੱਤੀਆਂ ਰਜਾਈਆਂ ਭੁੱਲਣ ਨਾ

 
Old 10-Aug-2013
Mr.Gill
 
Re: Harf Cheema

ਕਾਲਜ ਵਾਲੀਆਂ ਯਾਦਾਂ ਵਿੱਚੋ ਇੱਕੋ ਯਾਦ ਰਵਾਉਦੀ ਅਕਸਰ
ਹੋਕੇ ਹਾਵਾਂ ਹੰਝੂ ਹਾਸੇ ਕੀ ਕੁੱਝ ਨਾਲ ਲਿਆਉਦੀ ਅਕਸਰ
ਯਾਦ ਹੀ ਗੀਤ ਬਣਾਤੀ ਆਖਰ ਜੋ ਸੀ ਬਣਨਾ ਚਾਉਦੀ ਅਕਸਰ
ਉਹਨਾ ਦਿਨਾ ਚ ਲਿਖੇ ਸੀ ਜੇਹੜੇ "ਚੀਮੇਂ" ਗੀਤ ਗਵਾਉਦੀ ਅਕਸਰ

Post New Thread  Reply

« UNP de nagine, Part-III | ਦਿਲ ਕਰਦਾ ਏ ਸੱਜਣਾ ਵੇ »
X
Quick Register
User Name:
Email:
Human Verification


UNP