Gurdas Mann Live Shayri

Saini Sa'aB

K00l$@!n!
ਗੱਲਾਂ-ਗੱਲਾਂ ਵਿੱਚ ਗੱਲ ਦੀ ਗਾਲ ਬਣ ਜੇ,
ਬਿਨਾਂ ਗਾਲ ਦੇ ਕੋਈ ਪੰਗਾ ਨੀ ਹੋ ਸਕਦਾ,
ਨੰਗੇ ਦੇਖੇ ਨੇ ਸੇਕਦੇ ਧੁੱਪ ਗੋਰੇ,
ਮਸਤਾ ਵਾਂਗ ਕੋਈ ਨੰਗਾ ਨੀ ਹੋ ਸਕਦਾ,
ਹਿੰਦੂ,ਮੁਸਲਮਾਨ, ਸਿੱਖ ਜੇ ਅੱਡ ਹੋ ਗਏ,
ਤਿੰਨਾ ਬਾਅਦ ਤਿਰੰਗਾ ਨੀ ਹੋ ਸਕਦਾ,
ਜਿਹੜਾ ਕਰੇ ਬੁਰਾਈ ਦੂਜਿਆਂ ਦੀ,
ਉਹ ਆਪ ਵੀ ਚੰਗਾ ਨੀ ਹੋ ਸਕਦਾ..
ਲੋਕੀ ਕੋਇਲਾ ਦੀ ਵਾਜ ਹੁਣ ਘਟ ਸੁਣਦੇ,
ਮਜਾ ਲੈਦੇ ਨੇ ਕਾਵਾਂ ਰੋਲ਼ਿਆ ਦਾ,
ਚੁਪ ਕੀਤਿਆ ਦਾ ਸਮਾ ਰਿਹਾ ਨਾਹੀ,
ਸਮਾ ਆ ਗਿਆ ਹੁਣ ਬੜ੍ਬੋਲਿਆ ਦਾ,
ਵਾਜੇ ਵੱਜ ਗਏ ਨੀ ਵੇਲ਼ੇ ਲੱਦ ਗਏ ਨੇ,
ਸ਼ੌਕ ਮੁਕਿਆ ਮਾਹੀਆ ਤੇ ਢੋਲ਼ੀਆ ਦਾ,
ਚੁਲੇ ਚੌਕਰੇ ਹਾਰੇ ਦੀ ਮੱਤ ਮਾਰੀ,
ਮੁਹ ਸੁਕਿਆ ਪਿਆ ਭੜੋਲਿਆ ਦਾ,


[ame=https://www.youtube.com/watch?v=_-5Q06s9R8o&feature=PlayList&p=9D0B67AD83ADEAAA&playnext=1&playnext_from=PL&index=13]YouTube - gurdas maan live shayari

 
Top