Gerry.ਕੁੱਝ ਖਾਇਆ ਪੀਆ ਕਰ

ਆਪਾਂ ਬੰਦੇ ਵੀ ਦੇਸੀ ਆਂ ਸਾਡੇ ਜੁਗਾੜ ਵੀ ਦੇਸੀ ਆ
ਸਿਹਤ ਤਾਂ ਬਣਦੀ ਨਹੀਂ ਖਾਂਦੇ ਘਿਓ ਵੀ ਦੇਸੀ ਆਂ

ਸਾਡੀ ਸਿਹਤ ਦੇਖ ਕੇ ਲੋਕੀ ਆਂਦੇ ਆ
ਕੇ ਕੁੱਝ ਖਾਇਆ ਪੀਆ ਕਰ,
,
ਹੁਣ ਤਾਂ

ਰੋਟੀ ਵੀ ਆਪ ਬਣਾਓਂਦੇ ਆਂ
ਅੱਧੀ ਰਾਤ ਨੂੰ ਕੱਪੜੇ ਧੌਂਦੇ ਆਂ
ਚਾਰ-ਪੰਜ ਘੰਟੇ ਸੌਂਦੇ ਆਂ
ਖਾਣ-ਪੀਣ ਨੂੰ ਸਮਾਂ ਨੀ ਮਿਲਦਾ
ਇਹੀ ਤਾਂ ਮਜਬੂਰੀ ਏ,
,
ਪਰ ਲੋਕੀ ਆਂਦੇ ਬਾਕੀ ਦੇ ਕੰਮ ਬਾਦ ਚ
ਪਹਿਲਾਂ ਸਿਹਤ ਜ਼ਰੂਰੀ ਏ

ਤੜਕੇ ਬੱਸਾਂ ਦੇ ਵਿੱਚ ਬਹਿ ਜਾਈਦਾ
ਕਦੇ ਦੇਰ ਹੋ ਜਾਵੇ ਤਾਂ ਰਹਿ ਜਾਈਦਾ
ਫਿਰ ਫੜਕੇ ਮੱਥਾ ਬਹਿ ਜਾਈਦਾ
ਜਾਂ ਫਿਰ Texi ਕਰਕੇ ਜਾਣਾ ਪੈਂਦਾ
ਕਿਓ ਕੇ ਕੰਮ ਵੀ ਜ਼ਰੂਰੀ ਏ
ਪਰ ਲੋਕੀ ਆਂਦੇ ਬਾਕੀ ਦੇ ਕੰਮ ਬਾਦ ਚ
ਪਹਿਲਾਂ ਸਿਹਤ ਜ਼ਰੂਰੀ ਏ

ਸਾਰੀ ਦਿਹਾੜੀ ਰਹਿਣਾ ਕੰਮ ਤੇ
ਓੱਤੋਂ ਧੁੱਪ ਲਗਦੀ ਏ ਚੰਮ ਤੇ
ਅਰਬੀ ਐਨੇ ਭੈੜੇ ਜਿਵੇਂ
ਦੂਤ ਹੋਣ ਓਹ ਯੰਮ ਦੇ
ਬੇਸ਼ੱਕ ਏਥੇ ਸਭ ਕੁੱਝ ਮਿਲਦਾ
ਪਰ ਘਰ ਤੋਂ ਸੱਜਣਾ ਦੂਰੀ ਏ
ਏਥੇ ਚੰਮ ਨਹੀਂ "ਗੈਰੀ" ਏਥੇ ਕੰਮ ਜ਼ਰੂਰੀ ਏ...........Gurwinder singh.gerry
Date-24/09-2014
 

Attachments

  • 2014-09-24 13.47.22.jpg
    2014-09-24 13.47.22.jpg
    123.9 KB · Views: 124
Top