gazal

ਸਾਵੇ ਸਾਵੇ ਖੇਤ ਵਿਚਾਲੇ ਦੁੱਧ ਚਿੱਟੀ ਮਜ਼ਾਰ ਦੇਖੀ.
ਉਸ ਉੱਤੇ ਮੈਂ ਯਾਦ ਤੇਰੀ ਦੀ ਜਗਦੀ ਸ਼ਮਾਂ ਯਾਰ ਦੇਖੀ|
ਰੱਸ ਚੂਸ ਗਏ ਭੌਂਰੇ ਫੁੱਲਾਂ ਦੇ ਗੁੰਚਿਆਂ ਦਾ,
ਰੂਹ-ਸੱਖਣੇ ਗੁਲਸ਼ਨ ’ਚ ਬੁਲਬੁਲ ਰੋਂਦੀ ਜ਼ਾਰੋ ਜ਼ਾਰ ਦੇਖੀ|

ਮਲਾਲ ਧੋ ਰਹੀ ਸ਼ਬਨਮ ਫੁੱਲਾਂ ਦੇ ਮੁੱਖੜੇ ਤੋਂ,
ਹੰਝੂਆਂ ਦਾ ਚੇਹਰਾ ਕੱਜ ਰਹੀ ਮੁੱਸਕਾਨ ਇੱਕ ਬੇਜ਼ਾਰ ਦੇਖੀ|

ਆਲਮ ਸਾਰਾ ਚੁੱਪ ਹੈ ਸ਼ਾਂਤ ਹੈ ਫ਼ਿਜ਼ਾ ਸਾਰੀ,
ਖਾਮੋਸ਼ ਰਿਸ਼ਤਿਆਂ ’ਚ ਹੁੰਦੀ ਪਿਆਰ ਦੀ ਗੁੰਜ਼ਾਰ ਦੇਖੀ|

ਬਹਿ ਕੇ "ਮੀਤ" ਤੇਰੇ ਦਿਲ ਦੀ ਮੱਸਜ਼ਿਦ ਵਿੱਚ,
ਤੇਰੇ ਸੁੱਖਾਂ ਖਾਤਰ ਮੈਂ ਕਰਦੀ ਦੁਆ ਹਜ਼ਾਰ ਦੇਖੀ||
 
Top