faansleey

ਠਹਿਰੇ ਪਾਣੀ ਵਾਂਗਰਾਂ ਅੱਸੀ
ਚੁੱਪ ਚਾਪ ਹਮੇਸ਼ਾ ਖੜੇ ਰਹੇ

ਅੱਸੀ ਰਾਜੀ ਰਹੇ ਹਰ ਗੱਲ ਉੱਤੇ
ਤੁਸੀਂ ਨਿੱਕੀ ਜੇਹੀ ਤੇ ਅੜੇ ਰਹੇ

ਅੱਸੀ ਸੁਲਾਹ ਸੂਫੀਆਂ ਕਰਦੇ ਰਹੇ
ਖੋਰੇ ਕੇਹੜੀ ਗੱਲੋ ਉਹ ਲੜੇ ਰਹੇ

ਅੱਸੀ ਨਜਦੀਕੀਆਂ ਚੋਉਂਦੇ ਸੀ
ਪਰ ਫਾਂਸਲੇ ਫੇਰ ਵੀ ਬੜੇ ਰਹੇ

ਅੱਸੀ ਮਿਣਤਾ ਕੀਤੀਆਂ ਬਥੇਰੀਆਂ ਸੀ
ਅਮ੍ਬਰੀ ਲਾਰਇਆ ਦੇ ਝੂਠੇ ਉਹ ਚੜੇ ਰਹੇ

ਲੋਕਾਂ ਲਈ ਰੁੱਤ ਬਹਾਰਾਂ ਵਾਲੀ ਏ
ਪਰ ਬਾਜਵਾ ਪਤਝੜ ਵਾਂਗੂ ਝੜੇ ਰਹੇ
by:Harman bajwa
 
Top