Duniya /Sohniya de laare ਦੁਨੀਆਂ /ਸੋਹਣਿਆ ਦੇ ਲਾਰੇ

Tejjot

Elite
ਗੀਤ : ਦੁਨੀਆਂ
ਗਾਇਕ : ਮਨਮੋਹਨ ਵਾਰਿਸ
ਗੀਤਕਾਰ : ਦੇਬੀ
ਮਖ਼ਸੂਸਪੁਰੀ

ਰੋਂਦੇ ਨੂੰ ਵੇਖ ਕੇ ਹੱਸਦੀ ਏ
ਹੱਸਦੇ ਨੂੰ ਵੇਖ ਕੇ ਮੱਚਦੀ ਏ
(x2)
ਪਾਉਂਦੀ ਆ ਰੋਹਬ ਗਰੀਬਾਂ ਤੇ
ਤਕੜੇ ਦੀਆਂ ਤਲੀਆਂ ਝੱਸਦੀ ਏ
ਪੱਤ ਆਪਣੀ ਆਪ ਗਵਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
ਸੱਜਣਾਂ ਨਾਲ ਦੱਗੇ ਕਮਾ ਕੇ
ਖਬਰੇ ਕੀ ਮਿਲਦਾ ਦੁਨੀਆਂ
ਨੂੰ(x2)

ਦੂਜੇ ਦੀ ਖੁਸ਼ੀ ਤਾਂ ਭਾਉਂਦੀ ਨਾ
ਇਹ ਆਪਣਿਆ ਨੂੰ ਵੀ ਚਾਹੁੰਦੀ ਨਾ(x2)
ਇਸ ਗਰਜ਼ਾਂ ਮਾਰੀ ਦੁਨੀਆਂ ਨੂੰ
ਬੇ ਗਰਜ ਮੁਹੱਬਤ ਆਉਂਦੀ ਨਾ
ਪਰ ਕਸਮ ਪਿਆਰ ਦੀ ਖਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
ਸੱਜਣਾ ਨਾਲ ਦੱਗੇ ਕਮਾ ਕੇ
ਖਬਰੇ ਕੀ ਮਿਲਦਾ ਦੁਨੀਆਂ
ਨੂੰ(x2)

ਇਹਦੀ ਸ਼ਰਮ ਸ਼ਰਾਬ 'ਚ ਘੁਲ ਜਾਂਦੀ
ਇਹ ਰਿਸ਼ਤੇ ਨਾਤੇ ਭੁੱਲ ਜਾਂਦੀ
ਅੱਜ ਪੈਸੇ ਲਈ ਇਨਸਾਨਾਂ ਦਾ
ਇਹ ਖ਼ੂਨ ਕਰਨ ਤੇ ਤੁੱਲ ਜਾਂਦੀ
ਬੇ ਦੋਸ਼ੇ ਲਹੂ ਚ ਨਾਅ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
ਸੱਜਣਾ ਨਾਲ ਦੱਗੇ ਕਮਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
ਯਾਰਾਂ ਨਾਲ ਦੱਗੇ ਕਮਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ

ਇਹ ਅੰਦਰੋਂ ਕਾਲੇ ਸੱਕ ਵਰਗੀ
ਕਿਸੇ ਧੂੰਏਂ ਮਾਰੀ ਛੱਤ ਵਰਗੀ
ਪਰ ਬਾਹਰੋਂ ਕਿੰਨੀ ਸੋਹਣੀ ਏ
ਮਹਿਬੂਬ ਕੁੜੀ ਦੇ ਖ਼ਤ ਵਰਗੀ
ਚੇਹਰੇ ਤੇ ਚੇਹਰਾ ਲਾ ਕੇ
ਖਬਰੇ ਕੀ ਮਿਲਦਾ ਦੁਨੀਆ ਨੂੰ
ਸੱਜਣਾਂ ਨਾਲ ਦੱਗੇ ਕਮਾ ਕੇ
ਖਬਰੇ ਕੀ ਮਿਲਦਾ ਦੁਨੀਆਂ
ਨੂੰ(x2)

ਤੁਰਿਆਂ ਦੀ ਪੈੜਾਂ ਫੜਦੀ ਏ
ਡਿੱਗਿਆਂ ਦੇ ਕੋਲ ਨਾ ਖੜਦੀ ਏ
ਚੜਦੇ ਨੂੰ ਤਾਂ "ਮਖ਼ਸੂਸਪੁਰੀ"
ਇਹ ਨਿੱਤ ਸਲਾਮਾਂ ਕਰਦੀ ਏ
ਡੁੱਬਦੇ ਨੂੰ ਪਿੱਠ ਵਿਖਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
ਸੱਜਣਾਂ ਨਾਲ ਦੱਗੇ ਕਮਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
ਗੈਰਾਂ ਨਾਲ ਪੀਂਘਾਂ ਪਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
ਸੱਜਣਾਂ ਨਾਲ ਦੱਗੇ ਕਮਾ ਕੇ
ਖਬਰੇ ਕੀ ਮਿਲਦਾ ਦੁਨੀਆਂ ਨੂੰ
 
Top