Dukh

ਸਰਦਾਰ ਜੀ

Well-known member
ਉੱਲਾਂਭਾ ਤੈਨੂੰ ਰੱਬਾ ਵੇ
ਤੂੰ ਦੁੱਖ ਕਿਉਂ ਬਣਾਏ,
ਬਣਾਏ ਵੀ ਤਾਂ ਕਾਹਤੋਂ ਸਾਰੇ ਮੇਰੀ ਝੋਲੀ ਪਾਏ..
ਮਾਰ ਮਾਰ ਝਾਤੀਆਂ ਕਸੂਰ ਲੱਭਾਂ ਖੁਦ ਦਾ,
ਅੱਖੀਂ ਦੇਖ ਰਿਹਾਂ ਦੀਵਾ ਜ਼ਿੰਦਗੀ ਦਾ ਬੁਝਦਾ..
ਰੋ ਰੋ ਕੇ ਪੁੱਛਾਂ ਦੱਸ ਕਿਉਂ ਨੀ ਹੁਣ ਬੋਲਦਾ,
ਇੰਨੇ ਈ ਜੇ ਬੁਰੇ ਸੀ ਨਾ ਦੁਨੀਆਂ ਤੇ ਤੋਰਦਾ..
ਇੰਨੇ ਈ ਜੇ ਮਾੜੇ ਸੀ ਨਾ ਦੁਨੀਆਂ ਤੇ ਤੋਰਦਾ...

ਗਿੱਲ
 
Top