ਸੱਜਣਾ ਵਿਆਹ ਕਰਵਾ ਕੇ ਵੇ (Duet Song )

ਸੱਜਣਾ ਵਿਆਹ ਕਰਵਾ ਕੇ ਵੇ
ਫਿਰ ਨੀ ਹੋਣੀਆਂ ਵੇ ਮੁਲਾਕਾਤਾਂ
ਸਭ ਵਾਅਦੇ ਭੁੱਲ ਜਾਵੀਂ
ਭੁੱਲ ਜਾਵੀਂ ਸਭ ਬੀਤਿਆਂ ਬਾਤਾਂ

ਤੈਨੂੰ ਭੁੱਲ ਨਾ ਸਕਦਾ ਨੀ
ਭੁੱਲ ਜਾਉਂ ਦੁਨੀਆ ਸਾਰੀ
ਕਿਂਉ ਅੱਧ ਵਿੱਚ ਤੋੜ ਚਲੀ
ਨੀ ਤੂੰ ਉਮਰਾਂ ਦੀ ਇਹ ਯਾਰੀ

ਬਚਪਨ ਦਾ ਇਹ ਪਿਆਰ ਸੋਹਣਿਆ
ਨਿਭਣਾ ਨਾ ਵਿੱਚ ਜਵਾਨੀ ਦੇ
ਤੇਰੇ ਪਿਆਰ ਦੀ ਮਹਿਫਲ ਛੱਡ ਕੇ
ਚੱਲੀ ਹਾਂ ਵਿੱਚ ਵੀਰਾਨੀ ਦੇ
ਤੇਰਾ ਪਿਆਰ ਨਾ ਭੁੱਲਦੀ ਮੈਂ
ਰੰਖੂ ਸਾਂਭ ਕੇ ਸੱਭ ਸੁਗਾਤਾਂ
ਸਭ ਵਾਅਦੇ ਭੁੱਲ ਜਾਵੀਂ
ਭੁੱਲ ਜਾਵੀਂ ਸਭ ਬੀਤਿਆਂ ਬਾਤਾਂ

ਮੈਂ ਕੋਸ਼ਿਸ ਕੀਤੀ ਲੱਖ਼ ਕੂੜੇ
ਤੂੰ ਹੋਵੇ ਨਾ ਮੈਥੋਂ ਵੱਖ ਕੂੜੇ
ਦਸ ਤੇਰੀ ਕੀ ਮਜਬੂਰੀ ਏ
ਜੋ ਪੂਰੇਂ ਗੈਰਾਂ ਦੇ ਪੱਖ ਕੁੜੇ
ਤੂੰ ਭੇਤ ਨਾ ਦੱਸਦੀ ਨੀ
ਦਿਲਾਂ ਦੇ ਗੱਲ ਇਹੀ ਹੈ ਮਾੜੀ
ਕਿਂਉ ਅੱਧ ਵਿੱਚ ਤੋੜ ਚਲੀ
ਨੀ ਤੂੰ ਉਮਰਾਂ ਦੀ ਇਹ ਯਾਰੀ

ਕੀ ਸਾਹਿਬਾ ਕੀ ਹੀਰ ਸੋਹਣਿਆ
ਮਾੜੀ ਸਭ ਦੀ ਤਕਦੀਰ ਸੋਹਣਿਆ
ਕਿਵੇਂ ਦੂਰ ਮੈਂ ਤੈਥੋਂ ਚਲੀ ਵੇ
ਦਸਾਂ ਕਿੰਝ ਦਿਲ ਦੀ ਪੀੜ ਸੋਹਣਿਆ
ਤੇਰੇ ਬਿਨ ਜੀਅ ਨਾ ਲਗਣਾ ਵੇ
ਹੁਣ ਤਾਂ ਦਿਨ ਵੀ ਲਗਣੇ ਰਾਤਾਂ
ਸਭ ਵਾਅਦੇ ਭੁੱਲ ਜਾਵੀਂ
ਭੁੱਲ ਜਾਵੀਂ ਸਭ ਬੀਤਿਆਂ ਬਾਤਾਂ

ਇੱਹ ਜਗ ਦੀ ਹੋ ਗਈ ਰੀਤ ਨੀ ਬੱਲੀਏ
ਨਾ ਧੂਰ ਚੜੇ ਕੋਈ ਪ੍ਰੀਤ ਨੀ ਬੱਲੀਏ
ਤੇਰੀ ਜੁਦਾਈ ਵਿੱਚ ਅੜੀਏ
"ਰਵੀ" ਲਿੱਖਦਾ ਗੀਤ ਨੀ ਬੱਲੀਏ
ਇੱਹ ਜਖਮ ਨਾ ਸੁਕਣੇ ਨੀ
ਜਿਹੜੀ ਸੱਟ ਹਿਜਰਾਂ ਦੀ ਮਾਰੀ
ਕਿਂਉ ਅੱਧ ਵਿੱਚ ਤੋੜ ਚਲੀ
ਨੀ ਤੂੰ ਉਮਰਾਂ ਦੀ ਇਹ ਯਾਰੀ

Ravivir
 
Top