| |||||||
|
|
| | ||
| | ||
| Dilon kadna soukha nahi Hunda .writer Gerry ਦਿਲ ਚ ਵਸਾ ਕੇ ਦਿਲੋਂ ਕੱਢਣਾ ਸੌਖਾ ਨਹੀਂ ਹੁੰਦਾ ਪਿਆਰ ਪਾ ਕੇ ਸੱਜਣ ਨੂੰ ਛੱਡਣਾ ਸੌਖਾ ਨਹੀਂ ਹੁੰਦਾ , ਮੋਲਾ ਮੋਲਾ ਕਰਦਾ ਜੋ ਓਹੀ ਰੰਗ ਜਾਣਦਾ ਏ ਨੱਚ ਕੇ ਰੱਬ ਨੂੰ ਮਨਾਓਣ ਦਾ ਢੰਗ ਜਾਣਦਾ ਏ ਫਕਰਾਂ ਦੀ ਫਕੀਰੀ ਏਨੀ ਸੋਖੀ ਮਿਲਦੀ ਨਹੀ ਸਹਿੰਦਾ ਦਿਲ ਤੇ ਫੱਟ ਜੋ ਓਹੀ ਫਕੀਰੀ ਮਾਣਦਾ ਏ ਸਾਡੇ ਅੰਦਰ ਵਸਦਾ ਰੱਬ ਲੱਭਣਾ ਸੌਖਾ ਨਹੀਂ ਹੁੰਦਾ ਦਿਲ ਚ ਵਸਾ ਕੇ ਦਿਲੋਂ ਕੱਢਣਾ ਸੌਖਾ ਨਹੀਂ ਹੁੰਦਾ । . ਇਸ਼ਕ ਦਾ ਛੱਲਾ ਉੰਗਲ੍ਹਾਂ ਤੇ ਪਾਓਣਾ ਸੌਖਾ ਏ ਕਰਨਾ ਸੋਖਾ ਇਸ਼ਕ ਤਾਂ ਨਿਭਾਓਣਾ ਔਖਾ ਏ ਔਂਕੜਾਂ ਬੜੀਆਂ ਆਓਂਦੀਆਂ ਏ ਰਾਹ ਤੇ ਚਲਦਾ ਜੋ ਵਿਰਲਾ ਸਮਝਦਾ ਇਸ਼ਕ ਦਾ ਖੇਲ ਅਨੌਖਾ ਏ ਆਪਣੇ ਹੱਥੀਂ ਲਾਇਆ ਬੂਟਾ ਵੱਢਣਾ ਸੌਖਾ ਨਹੀਂ ਹੁੰਦਾ. ਦਿਲ ਚ ਵਸਾ ਕੇ ਦਿਲੋਂ ਕੱਢਣਾ ਸੌਖਾ ਨਹੀਂ ਹੁੰਦਾ । . ਜੋ ਪਿਆਰ ਲੈਣਾ ਤੂੰ ਦੁਨੀਆ ਤੋਂ ਬਸ ਨੀਵਾਂ ਹੋਜਾ ਵੇ ਬਹੁਤੇ ਯਾਰ ਤੋਂ ਕੀ ਲੈਣਾ ਤੂੰ ਕਿਸੇ ਇੱਕ ਦਾ ਹੋਜਾ ਵੇ ਲਾ ਓਸੇ ਨਾਲ ਤੂੰ ਯਾਰੀਆਂ ਜੋ ਸਦਾ ਨੀਵੇਂ ਰਹਿੰਦੇ ਨੇ ਮੋਲਾ ਮੋਲਾ ਕਰਦਾ ਜਾ ਓਹਦੇ ਖਿਆਲਾਂ ਚ ਖੋਜਾ ਵੇ ਬਿਨਾ ਹੋਂਸਲੇ ਸਮੁੰਦਰਾਂ ਚ ਵੱਗਣਾ ਸੌਖਾ ਨਹੀਂ ਹੁੰਦਾ ਦਿਲ ਚ ਵਸਾ ਕੇ "ਗੈਰੀਆ" ਕੱਢਣਾ ਸੌਖਾ ਨਹੀਂ ਹੁੰਦਾ । |