dhiiyaa

ਵਣ ’ਚ ਪੀਲ੍ਹਾਂ ਪੱਕੀਆਂ ਨੀਂ ਮੇਰੀ ਰਾਣੀਏ ਮਾਏ,
ਕੋਈ ਹੋਈਆਂ ਲਾਲੋ ਲਾਲ ਨੀਂ ਭਲੀਏ।
ਧੀਆਂ ਨੂੰ ਸਹੁਰੇ ਤੋਰ ਕੇ, ਤੇਰਾ ਕੇਹਾ ਕੁ ਲੱਗਦਾ ਜੀਅ, ਨੀਂ ਭਲੀਏ।
ਮਾਂ ਨੂੰ ਮੁਖ਼ਾਤਬ ਸ਼ਬਦ ਭਲੀਏ ਜਾਂ ਭੋਲੀਏ ਲੋਕ-ਗੀਤਾਂ ਵਿੱਚ ਆਮ ਹੀ ਵਰਤਿਆ ਜਾਂਦਾ ਹੈ। ਜਿੱਥੇਇਹ ਮਾਂ ਪ੍ਰਤੀ ਡੰੂਘੇ ਹੇਰਵੇ ਨੂੰ ਜ਼ਾਹਰ ਕਰਦਾ ਹੈ, ਉੱਥੇ ਮਾਂ ਦੀ ਬੇਵੱਸੀ ਵਾਲੀ ਸਥਿਤੀ ਦਾ ਵੀ ਅਹਿਸਾਸਕਰਵਾਉਂਦਾ ਹੈ।
ਆਪਣੀ ਰਾਜ਼ਦਾਰ, ਹਮਦਰਦ ਤੇ ਮੋਹ ਦੀ ਮੂਰਤ ਮਾਂ ਨੂੰ ਛੱਡ ਕੇ ਸਹੁਰੇ ਘਰ ਗਈ ਧੀ ਜਦੋਂ ਉਸ ਨੂੰ ਯਾਦ ਕਰਦੀ ਹੈ ਤਾਂ ਉਸ ਦੇ ਦਿਲ ’ਚੋਂ ਇੱਕ ਹੂਕ ਨਿਕਲਦੀ ਹੈ:
ਮੋਤੀ ਪਾਵਾਂ ਸੁੱਕਣੇ ਕੋਈ ਲੋਕ ਕਹਿਣ ਜਵਾਰ ਵੇ।
ਲੋਕ ਭੋਲੇ ਕੀ ਜਾਣਦੇ ਮਾਂਵਾਂ-ਧੀਆਂ ਦੀ ਸਾਰ ਵੇ।
ਸਾਡੇ ਰਸਮ ਰਿਵਾਜ ਇਹ ਜਿਹੇ ਹਨ ਕਿ ਮਾਵਾਂ ਦਾ ਧੀ ਦੇਸਹੁਰੇ ਘਰ ਵਾਰ-ਵਾਰ ਜਾਣਾ ਚੰਗਾ ਨਹੀਂ ਸਮਝਿਆ ਜਾਂਦਾ। ਦੂਜਾ ਧੀਆਂ ਦੇ ਘਰ ਕੁਝ ਨਾ ਕੁਝ ਲੈ ਕੇ ਹੀ ਜਾਣਾ ਹੁੰਦਾ ਹੈ ਜੋ ਮਜਬੂਰੀਵੱਸ ਕਈ ਮਾਪੇ ਦੇ ਨਹੀਂਸਕਦੇ। ਇਸ ਤਰ੍ਹਾਂ ਮਾਂ ਨੂੰ ਮਿਲਿਆ ਜਦੋਂ ਕਾਫ਼ੀ ਸਮਾਂ ਲੰਘ ਜਾਂਦਾ ਹੈ ਤਾਂ ਉਹ ਕਦੇ ਮਾਂ ਨੂੰ ਵਿਸਾਰ ਦੇਣ ਦਾ ਉਲਾਂਭਾ ਦਿੰਦੀ ਹੈ ਅਤੇ ਕਦੇ ਮਿੱਟੀ ਦਾ ਬੁੱਤ ਬਣਾ ਕੇ ਉਸ ਵਿੱਚੋਂ ਮਾਂ ਦੇ ਨੈਣ-ਨਕਸ਼ ਤੇ ਮਮਤਾ ਤਲਾਸ਼ਦੀ ਹੈ:
ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ,
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ,
ਕਣਕਾਂ ਨਿੱਸਰੀਆਂ, ਧੀਆਂ ਕਿਉਂ ਵਿੱਸਰੀਆਂ ਨੀਂ ਮਾਏ।


kamal
 
Top