Desh lai pehlan....

ਮਜਹਬਾਂ ਨੇ ਮੱਲੀ ਧਰਤੀ ਸਾਰੀ
ਇਨਸਾਨ ਕੋਈ ਨਾ ਐਥੇ ਰਹ ਗਯਾ ਏ
ਇਨਸਾਨੀਯਤ ਦਾ ਓ ਕੱਚਾ ਪੱਕਾ ਘਰ
ਤਾਕਤੀ ਮਜਹਬਾਂ ਨਾਲ ਢੇਹ ਗਯਾ ਏ

ਕੇਹਂਦੇ ਮਜਹਬ ਨਾਲ ਪਹਚਾਨ ਮੇਰੀ
ਮਜਹਬ ਨਾਲ ਈ ਵਜੂਦ ਮੇਰਾ
ਵਤਨ ਨੂੰ ਅੱਜ ਸਬ ਭੁੱਲ ਗਏ ਨੇ
ਓ ਰੁਸ੍ਯਾ ਬੈਠਾ ਮੇਹਬੂਬ ਮੇਰਾ

ਠੇਕੇ ਧਰਮਾ ਦੇ ਐਥੇ ਚਲਦੇ ਨੇ
ਪੱਗ ਪੱਗ ਤੇ ਠੇਕੇਦਾਰ ਖੜੇ
ਉੱਚੇ ਨੀਵੇਂ ਦੀ ਏਸ ਲੜਾਈ ਚ
ਗੂੰਗੀ ਇਨਸਾਨੀਯਤ ਦੀ ਬਲੀ ਚੜੇ

ਧਰਮਾ ਦੇ ਏਸ ਮੇਲੇ ਚ
ਧਰਮ ਲਭਣਾ ਬੜਾ ਸੌਖਾ ਏ
ਇਨਸਾਨਾਂ ਦੀ ਏਸ ਬਸਤੀ ਚ
ਲਭਣਾ ਇਨਸਾਨ ਬੜਾ ਔਖਾ ਏ

ਰੰਗ ਲਹੂ ਦਾ ਜਦੋਂ ਇੱਕ ਏ ਸਬਦਾ
ਦਿਲ ਹਰ ਸੀਨੇ ਵਿੱਚ ਧੜਕਦਾ ਏ
ਕ੍ਯੂੰ ਫੇਰ ਕਿਸੇ ਚਿੰਗਾਰੀ ਨਾਲ
ਭਾਮਬੜ ਰੋਜ ਈ ਕੋਈ ਭੜਕਦਾ ਏ

ਇੱਜ਼ਤ ਕਰੋ ਹਰ ਧਰਮ ਦੀ
ਆਪਣੇ ਧਰਮ ਦਾ ਤੁਸੀਂ ਮਾਣ ਬਣੋ
ਧਰਮ ਦੇਸ਼ ਨਾਲੋਂ ਕੋਈ ਉੱਚਾ ਨਹੀਂ
ਦੇਸ਼ ਲਈ ਪੇਹਲਾਂ ਇਨਸਾਨ ਬਣੋ ,ਦੇਸ਼ ਲਈ ਪੇਹਲਾਂ ਇਨਸਾਨ ਬਣੋ...

" ਬਾਗੀ "
 
Top