debi.......3

ਮੁਲਕਾ ਸਾਰਿਆ ਅੰਦਰ ਸਰਕਾਰਾ ਦੀ ਚਲਦੀ ਏ,
ਵਜ਼ੀਰਾਂ ਅਫਸਰਾਂ ਦੀ ਜਾ ਇਹਲਕਾਰਾ ਦੀ ਚਲਦੀ ਏ,
ਹਵਾ ਦਾ ਰੁਖ ਦੇਖਣ ਜੋ ਸਮਝਦਾਰਾਂ ਦੀ ਚਲਦੀ ਏ,
ਕੌਣ ਇਕਲਾਖ ਨੂੰ ਪੁਛਦਾ ਜੀ ਬਦਕਾਰਾਂ ਦੀ ਚਲਦੀ ਏ,
ਬਾਈ ਘੱਟ ਗਈ ਪੁਛ ਗਿਛ ਪਹਿਲੋ ਦੇ ਨਾਲੋ ਹੁਣ ਬਜ਼ੁਰਗਾਂ ਦੀ,
ਗੱਭਰੂਆ ਦੀ ਚਲਦੀ ਏ ਜਾ ਮੁਟਿਆਰਾਂ ਦੀ ਚਲਦੀ ਏ,
ਬਾਹਰ ਆਕੜ ਦਾ "ਦੇਬੀ" ਤੇ ਘਰ ਵਿੱਚ ਕੁਸਕਦਾ ਵੀ ਨਹੀ,
ਕਿਓ ਕੇ ਬਾਹਰ ਮਰਦਾਂ ਦੀ ਤੇ ਘਰੀ ਨਾਰਾਂ ਦੀ ਚਲਦੀ ਏ....
 
Top