<debi>

ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ
ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ
ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ
ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ
ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ
ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ
ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ
ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ
ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ
ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾ

"ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ
ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ |:ttw
 
Top