(( ਇਸ਼ਕ਼ )) by>> Jass Jasbir

Jass Jasbir

Jass Jsabir
ਦਿਲਾ ਆਖ ਜਰਾ ਜਮਾਨੇ ਨੂੰ,
ਦੋ ਰੂਹਾਂ ਦਾ ਮੇਲ ਨਾ ਰੋਕੋ,,

ਇਸ਼ਕ਼ ਪਨਪਦਾ ਹੈ ਆਪਣੀ ਹੀ ਹੋਂਦ ਵਿਚੋਂ,
ਇਹਨੂੰ ਫਲਣ-ਫੁਲਣ ਤੋਂ ਨਾਂ ਰੋਕੋ,,

ਨਾਂ ਕੁਚਲੋ ਇਸਨੂੰ ਆਪਣੀ ਝੂਠੀ ਮੈਂ ਹੇਠਾਂ,
ਇਹਨੂੰ ਹੱਸਣ ਤੋਂ, ਇਹਨੂੰ ਖੇਡਣ ਤੋਂ ਨਾਂ ਰੋਕੋ,,

ਮੁਦਤਾਂ ਗੁਜਰੀਆਂ ਇਸ਼ਕ਼ ਮਹਿਸੂਸ ਕਰਿਆਂ,
ਅੱਜ-ਕੱਲ ਇਹ ਕਿਤੇ ਵੀ ਦਿਸਦਾ ਨਾਂ ਲੋਕੋ,,

ਇਹਦਾ ਅਹਿਸਾਸ ਹੀ ਬੜਾ ਸੁਖਾਲ੍ੜਾ ਹੈ,
ਵੱਸ ਜਾਂਦੈ ਵਿਚ ਰੱਗ-ਰਗਾਂ ਲੋਕੋ,,

ਜਦੋਂ ਆਵੇ ਇਸ਼ਕ਼ ਆਈ ਆਪਣੀ ਤੇ,
ਕਰੇ ਭਲਿਆਂ-ਭਲਿਆਂ ਦੇ ਮੁੰਹ ਬੰਦ ਲੋਕੋ,,

ਖੁਮਾਰ ਇਸ਼ਕ਼ ਦਾ ਬੋਲਦੈ ਜਦੋਂ ਸਿਰ ਚੜ ਕੇ,
ਫਿਰ ਚੋੰਦੈ ਇਹਨੂੰ ਕੋਈ ਨਾਂ ਟੋਕੋ,,

ਜਿਹਨਾਂ ਸਾਂਭ ਰਖਿਆ ਇਸ਼ਕ਼ ਨੂੰ ਰੂਹ ਅੰਦਰ,
ਓਹੀ ਤਕਦੇ ਪਲਕਾਂ ਬੰਦ ਵਿਚ ਯਾਰ ਦਾ ਮੁੰਹ ਲੋਕੋ,,

"ਜੱਸ" ਕਰੇ ਅਰਜੋਈ ਕੇ ਉਮਰ ਇਸ਼ਕ਼ ਦੀ ਲਮੇਰੀ ਹੋ ਜਾਵੇ,
ਹੁੰਦਾ ਆਇਆ ਏ ਅਕਸਰ ਫਨਾਹ ਲੋਕੋ,,

ਇਸ਼ਕ਼ ਤਾਂ ਜੱਗ ਵਿਚ ਸਭੋ ਕਰਦੇ,
ਕੋਈ ਕਰਦਾ ਸੋਹਣੇ ਮਹਿਬੂਬ ਤਾਈਂ,,

ਤੇ ਕੋਈ ਕਰੇ ਖੁਦਾ ਦੇ ਨਾਲ ਲੋਕੋ..
ਕੋਈ ਕਰੇ ਖੁਦਾ ਦੇ ਨਾਲ ਲੋਕੋ.. ਜੱਸ ਜਸਬੀਰ


(( ਇਸ਼ਕ਼ )) by>> Jass Jasbir

dila aakh jra zmane nu,
do ruhaa da mel naa roko,,

ishq pnapda hai apni hi hond vicho,
ehnu fallan-fullan to naa roko,,

na kuchlo esnu apni jhoothi mai hethaan,
ehnu hassan to, ehnu kheddan to naa roko,,

muddtaan guzriaa ishq mehsus karyaan,
ajj-kall eh kite v disda naa loko,,

ehda ehsas hi bda sukhalda ae,
wass jandai vich ragg-rgaan loko,,

jdo aawe ishq aai apni te,
krda bhalyaa-bhalyaa de munh bnd loko,,

khumaar ishq da boldai jdo sirr chad k,
fer chaondai ehnu koi naa toko,,

jina saanbh rkhya ishq nu ruh andr,
ohi tkkde palkaan bnd vich yaar da munh loko,,

"Jass" kre arjoi k umr ishq d lameri ho jawe,
hunda aaya eh aksar fnaah loko,,

ishq ta jagg vich sbho krde,
koi krda sohne mehboob tai,,

te koi kre khuda de nal loko..
koi kre khuda de nal loko.. Jass Jasbir


 
Top