ਸਾਡੇ ਪੱਲੇ ਹਾਸੇ ਰਹਿਗੇ by jass

Jass B

Member
ਸਾਡੇ ਪੱਲੇ ਹਾਸੇ ਰਹਿਗੇ, ਵੇਹਂਦੇ ਲੋਕ ਤਮਾਸ਼ੇ ਰਹਿਗੇ,
ਅਸੀ ਕਈ ਕੰਮ ਸੀ ਤੋਰੇ ਮੱਚ ਕੇ ਲੋਕੀ ਪਾਸੇ ਬਹਿਗੇ,
ਹੁਣ ਜਾਦੇ ਨੇ ਸਾਨੂੰ ਪਾਸੇ ਸੁੱਟੀ ਬਾਈ ਜੀ.
ਕੁੱਛੜ ਬਹਿ ਕੇ ਆਪਣੇ ਜਾਂਦੇ ਲੁੱਟੀ ਬਾਈ ਜੀ.

ਡਰਦਾ ਜਿਹੜਾ ਬਾਹਰ ਨਾ ਆਇਆ, ਰੂੜੀ ਤੋ ਚੁੱਕ ਕੇ ਸਹਿਰ ਵਿਖਾਇਆ,
ਅਸੀ ਪੱਲਿਉ ਸਬ ਕੁਛ ਲਾਇਆ, ਤਾ ਹੀ ਉਹਨੇ ਪੈਰ ਜਮਾਇਆ,
ਉਹੀ ਜਾਂਦੇ ਸਾਡੀਆ ਨੀਹਾ ਪੁੱਟੀ ਬਾਈ ਜੀ,
ਕੁੱਛੜ ਬਹਿ ਕੇ ਆਪਣੇ ਜਾਂਦੇ ਲੁੱਟੀ ਬਾਈ ਜੀ|

ਮਿਨਤਾਂ ਕਰਕੇ ਰਾਜ਼ੀ ਕੀਤੇ ਜੀਅ ਕੁੜੀ ਦੇ ਘਰਦੇ ,
ਸਾਰਾ ਟੱਬਰ ਬਾਹਰ ਲਿਆਂਦਾ ਪੇਪਰ ਮੈਰਿਜ ਕਰਕੇ ,
ਹੁਣ ਇੰਡੀਆ ਨੂੰ ਮਨਾਉਣ ਜਾਂਦੇ ਛੁੱਟੀ ਬਾਈ ਜੀ ,
ਕੁੱਛੜ ਬਹਿ ਕੇ ਆਪਣੇ ਜਾਂਦੇ ਲੁੱਟੀ ਬਾਈ ਜੀ|

ਆਪਣੇ ਹੀ ਆਪਣਿਆਂ ਤੋਂ, ਰਹਿਣ ਦਾ ਮੰਗਣ ਭਾੜਾ ,
ਰਿਸਤੇ, ਨਾਤੇ ਨਾ ਲਿਹਾਜ਼ ਪਰਦੇਸਾਂ ਵਿਚ "ਬਰਾੜਾ",
ਮੋਹ ਪੰਜਾਬ ਤੇ ਪੰਜਾਬੀ ਨਾਲੋ ਜਾਂਦੇ ਟੁੱਟੀ ਬਾਈ ਜੀ ,
ਕੁੱਛੜ ਬਹਿ ਕੇ ਆਪਣੇ ਜਾਂਦੇ ਲੁੱਟੀ ਬਾਈ ਜੀ|
 
"ਆਪਣੇ ਹੀ ਆਪਣਿਆਂ ਤੋਂ, ਰਹਿਣ ਦਾ ਮੰਗਣ ਭਾੜਾ" Eh aah bhai Canada..:lol2
Sach hai..par agar kissi de hor rahogeh...ta utteh nahi rent dehna :-?
 
Top