ਇੱਕ ਅਰਦਾਸ By ਜੀਤ ਮਰਜਾਣਾ

ਇੱਕ ਅਰਦਾਸ ਹੈ ਤੇਰੇ ਦਰ ਤੇ ਦਾਤਿਆ,
ਹਰ ਜੀਅ ਦੀ ਝੋਲੀ ਵਿੱਚ ਪਾ ਦੇ ਸੁੱਖਾਂ ਦੀ ਦਾਤ ਦਾਤਿਆ,

ਹਰ ਇੱਕ ਘਰ ਵਿੱਚ ਖੇਡਣ ਬਾਲ ਸੋਹਣੇ,
ਹਰ ਧੀ-ਪੁੱਤ ਨੂੰ ਸਿਖਾ ਮਾਂ-ਬਾਪ ਦਾ ਸਤਿਕਾਰ ਦਾਤਿਆ,

ਕੋਈ ਮਾਂ ਨਾ ਰੋਵੇ ਆਪਣੇ ਜਿਗਰ ਦੇ ਟੁੱਕੜੇ ਲਈ,
ਹਰ ਸ਼ਰੀਰ ਤੇ ਰੱਖ ਆਪਣੇ ਰਹਿਮ ਦੀ ਨਜਰ ਦਾਤਿਆ,

ਮਿਹਨਤ ਦਾ ਮੁੱਲ ਦੇ ਜੋ ਦਿਨ ਰਾਤ ਮਰਦੇ ਨੇ,
ਹਰ ਇੱਕ ਘਰ ਵਿੱਚ ਚੁੱਲਾ ਜਲਾ ਦਾਤਿਆ,

ਪਸ਼ੂ ਪੰਛੀਆਂ ਤੇ ਵੀ ਰਹੇ ਮਿਹਰ ਤੇਰੀ,
ਇਹਨਾਂ ਬੇਜੁਬਾਨਾਂ ਦਾ ਕੌਣ ਰਾਖਾ ਤੇਰੇ ਤੋਂ ਬਿਨਾਂ ਦਾਤਿਆ,

ਆਪੇ ਦਰ ਤੋਂ ਟੁੱਟਿਆਂ ਨੂੰ ਵੀ ਬਖਸ਼ੀ ਲਵੀਂ,
ਚੰਗੇ ਮੰਦੇ ਜੋ ਵੀ ਹਾਂ ਬਸ ਤੇਰੇ ਹਾਂ ਦਾਸ ਦਾਤਿਆ,

ਕੋਈ ਨਾ ਤਰਸੇ ਆਪਣੇ ਪਿਆਰਿਆਂ ਨੂੰ,
ਹਰ ਦਿਲ ਨੂੰ ਬਖਸ਼ ਪਿਆਰ ਇਤਫਾਕ ਦਾਤਿਆ,

ਰੱਖ ਲੈ ਜਗਤ ਜਲੰਦੇ ਨੂੰ ਦੁੱਖਾਂ ਕਸ਼ਟਾਂ ਤੋਂ,
ਆਪਣੇ ਨਾਮ ਦਾ ਮੀਂਹ ਵਰਸਾ ਦਾਤਿਆ,

ਕੁੱਝ ਜੀਤ ਜਿਹੇ ਪਾਗਲ ਤੇਰੀ ਹਸਤੀ ਤੋਂ ਮੁਨਕਰ ਨੇ,
ਅਜਿਹੇ ਹੀਣਿਆਂ ਨੂੰ ਵੀ ਬਖਸ਼ ਆਪਣੀ ਮਿਹਰ ਦਾ ਕਿਣਕਾ ਦਾਤਿਆ,

ਇੱਕ ਮਿਹਰ ਰੱਖੀਂ ਇਸ ਔਗਣਹਾਰੇ ਤੇ,
ਕਦੇ ਕਿਸੇ ਦਾ ਦਿਲ ਨਾ ਦੁਖੇ ਮੇਰੇ ਤੋਂ ਦਾਤਿਆ,

ਜੇ ਕਿਸੇ ਦੀ ਖੁਸ਼ੀ ਲਈ ਮੇਰੀਆਂ ਖੁਸ਼ੀਆਂ ਚਾਹੀਦੀਆਂ,
ਤਾਂ ਛੇਤੀ ਕਰ ਬਖਸ਼ ਕਿਸੇ ਦੀ ਝੋਲੀ ਵਿੱਚ ਮੇਰੇ ਹਿੱਸੇ ਦੀ ਦਾਤ ਦਾਤਿਆ,

ਇੱਕ ਅਰਦਾਸ ਹੈ ਤੇਰੇ ਦਰ ਤੇ ਦਾਤਿਆ,
ਹਰ ਜੀਅ ਦੀ ਝੋਲੀ ਵਿੱਚ ਪਾ ਦੇ ਸੁੱਖਾਂ ਦੀ ਦਾਤ ਦਾਤਿਆ.....
. By ਜੀਤ ਮਰਜਾਣਾ
 
Top