ਮੇਰੀ ਪਹਿਚਾਣ..........By ਗੈਰੀ

ਮੇਰਾ ਨਾਮ ਹੈ "ਗੁਰਵਿੰਦਰ" ਕੋਈ "ਗੈਰੀ" ਕਹਿੰਦਾ ਏ
ਕੋਈ ਮਿੱਠਾ ਕਹਿੰਦਾ ਏ ਤੇ ਕੋਈ ਜ਼ਹਿਰੀ ਕਹਿੰਦਾ ਏ
ਕੋਈ ਪੇੰਡੂ ਆਖਦਾ ਏ ,ਤੇ ਕੋਈ ਸ਼ਹਿਰੀ ਕਹਿੰਦਾ ਏ

ਪੇਸ਼ੇ ਤੋਂ ਇੱਕ Designer ਹਾਂ ਤੇ ਛੋਟਾ ਜਿਹਾ ਸ਼ਇਰ ਹਾਂ
ਪੜਿਆ ਲਿਖਿਆ ਘੱਟ ਹੀ ਹਾਂ 10 ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਜਿਦਰੋਂ ਵੀ ਲੰਗਦਾ ਹਾਂ ,ਕਹਿੰਦੇ ਓਹ ਦੇਖੋ "ਗੈਰੀ" ਜਾਂਦਾ
ਜਿੰਦਾਂ ਸੂਲੀ ਟੰਗਦਾਂ ਹਾਂ ,ਜੱਦੋਂ ਕੋਈ ਨਵਾਂ ਬੋਲ ਸੁਣਾਦਾਂ
ਯਾਰੋ ਖਬਰਾਂ ਤਾਂ "ਗੈਰੀ" ਦੀਆਂ ਸਭ ਨੇ ਹੀ ਲੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਸੱਚ ਦਾ ਪੱਲਾ "ਗੈਰੀ" ਫੜਿਆ ਏ,ਝੂਠ ਤੋਂ ਯਾਰੋ ਕੋਸਾਂ ਪਰੇ ਹਾਂ
ਹਿੱਕ ਤਾਣ ਕੇ ਕੱਲਾ ਲੜਿਆ ਏ,ਨਾ ਕਿਸੇ ਤੋਂ ਅੱਜ ਤਕ ਡਰੇ ਹਾਂ
ਗੱਲਾਂ ਤਾਂ ਮੈਂ ਸਦਾ ਅਣਖ ਦੀਆਂ ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਯਾਰੀ ਹਰ ਇੱਕ ਨਾਲ ਮੈਂ ਲਾਓਂਦਾ ਹਾਂ
ਯਾਰਾਂ ਦਾ ਪੂਰਾ ਸਾਥ ਨਿਭਾਓਂਦਾ ਹਾ
ਗੁਰੂ ਦਾ ਨਾਮ ਧਿਆਓਂਦਾ ਹਾ.ਰੱਬ ਨਾਲ ਪਾਈਆਂ ਪਰੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਪੜਿਆ ਲਿਖਿਆ ਘੱਟ ਹੀ ਹਾਂ 10 ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ
 

Attachments

  • DSCI0296.jpg
    DSCI0296.jpg
    211.5 KB · Views: 95
Last edited:

Sunny saab

Member
baki ta thik ..par eh gall bahut att aa ...ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ :wah
 
Top