ਖਾਲਸ :- By ਸੋਹਲ'ਦੀਪ

ਖਾਲਸ



ਕੀ ਹੋਇਆ ਜੇ
ਘੱਟ ਗਿਣਤੀ ਵਿੱਚ ਹਾਂ ਅਸੀਂ
ਪੂਰੀ ਦੁਨੀਆ ਚ
ਲੋਕ ਲੋਹਾ ਸਾਡਾ ਮੰਨਦੇ ਨੇ
ਗਿੱਦੜਾਂ ਦੀ ਹੁੰਦੀ ਭਰਮਾਰ ਹਰ ਥਾਈਂ
'ਸ਼ੇਰ' ਵਿਰਲੇ ਹੀ ਘਰਾਂ ਦੇ ਵਿੱਚ ਜੰਮਦੇ ਨੇ...!!!

ਜਦ ਮੈਦਾਨ ਦੇ ਵਿੱਚ
ਜਾ ਨਿੱਤਰਈਏ ਅਸੀਂ
ਸਵਾ ਲੱਖ ਤੇ ਭਾਰੂ
ਇੱਕ-ਇੱਕ 'ਸਿੰਘ' ਪੈਂਦਾ ਏ..
ਸਾਜਿਆ "ਖਾਲਸਾ ਪੰਥ' ਗੁਰਾਂ ਨੇ
ਦਿੱਤਾ ਰੂਪ ਅਸਾਂ ਨੂੰ 'ਖਾਲਸ' ਦਾ
ਜੋ ਚੜਦੀ-ਕਲਾ ਦੇ ਵਿੱਚ ਹੀ ਰਹਿੰਦਾ ਏ
ਸਦਕਾ ਸਿਰ ਦੇ ਹੱਥ ਵਾਹਿਗੁਰੂ ਦਾ
'ਕੇਸਰੀ ਨਿਸ਼ਾਨ' ਹਰ ਥਾਂਵੇ ਝੁਲਦਾ ਰਹਿੰਦਾ ਏ...!!! (ਸੋਹਲ)
 
ਅਣਖ ਹੁੰਦੀ ਏ ਗਭਰੂ ਦੀ,ਨਖਰਾ ਨਡੀ ਦਾ,

ਪੰਗਾ ਲਵੇ ਮੇਰੇ ਨਾਲ ਸੁੱਕਾ ਨੀ ,ਛੱਡੀ ਦਾ,

ਮੈਨੂੰ ਜੋ ਮਾੜਾ ਕਹਿਣ,ਤਾਂ ਕੋਈ ਗਲ ਨਈ,

ਸਿੱਖੀ ਨੂੰ ਜੋ ਮਾੜਾ ਕਵੇ ਓਨੂੰ ਵਿਚ ਚੁਰਾਹੇ ਵੱਡੀਦਾ,,ਗੁਰਵਿੰਦਰ,,
 
Top