"Bitter Truth of Punjab"

Mandeep_Kalsi

Mandeep Kalsi
ਪੁੱਤ ਗਿਆ ਪ੍ਰਦੇਸ ਨੂੰ...
ਹੱਥੋਂ ਗਈ ਜ਼ਮੀਨ...
ਉਥੇ ਰੋਟੀ ਨਾ ਲੱਭਦੀ...
ਏਥੇ ਖਾਂਦਾ ਸੀ ਫ਼ੀਮ...!!

ਹੱਥੀਂ ਕੰਮ ਕਰਨਾ ਪੈ ਗਿਆ...
ਪਿਓ ਨੂੰ ਕਰਦਾ ਫ਼ੂਨ...
ਮੈਂ ਐਸ਼ਾਂ ਕੀਤੀਆਂ ਬਾਬਲਾ...
ਹੁਣ ਵਿਗੜੀ ਮੇਰੀ ਜੂਨ...!!

ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ...
ਮੈਨੂੰ ਛੇਤੀ ਦੇਸ ਬੁਲਾ...
ਮਾਂ ਮੁੜ-ਮੁੜ ਚੇਤੇ ਆਂਵਦੀ...
ਰਹੀ ਕੂੰਜ ਵਾਂਗ ਕੁਰਲਾ…!!

ਪਿਓ ਪੁੱਤਰ ਨੂੰ ਸਮਝਾ ਰਿਹਾ...
ਕਰ ਲੈ ਹੱਥੀਂ ਕਾਰ...
ਸਾਡੇ ਪੱਲੇ ਕੱਖ ਨਾ ਬੱਚਿਆ...
ਤੂੰ ਜਿਉਂਦਿਆਂ ਨੂੰ ਨਾ ਮਾਰ…!!

ਗਹਿਣਾ-ਗੱਟਾ ਵਿਕ ਗਿਆ...
ਅੱਧੇ ਵਿਕ ਗਏ ਖੇਤ...
ਖੱਟੀ ਸਾਰੀ ਉਮਰ ਦੀ...
ਰਲ ਕੇ ਰਹਿ ਗਈ ਰੇਤ...!!

ਉਨ੍ਹਾਂ ਹਰਿਆਂ-ਭਰਿਆਂ ਖੇਤਾਂ ਵਿਚ...
ਭਟਕੇ ਮੇਰੀ ਰੂਹ...
ਵੇਚ ਕੇ ਵੀ ਨਾ ਭੁੱਲਦਾ...
ਮੈਨੂੰ ਤੂਤਾਂ ਵਾਲਾ ਖੂਹ…!!

ਯਾਰ ਨੂੰ ਡੋਲਦਾ ਦੇਖ ਕੇ...
ਉਹਦੇ ਯਾਰਾਂ ਦਿੱਤੀ ਸਲਾਹ...
ਕੋਈ ਗੋਰੀ ਲੱਭ ‘ਡਾਇਵੋਰਸੀ’...
ਏਥੇ ਕਰਲੈ ਵਿਆਹ...!!

ਵਿਆਹ ਕਰਵਾ ਲਿਆ ਲੱਭ ਲਈ...
ਮਾਂ ਦੇ ਹਾਣ ਦੀ ਨਾਰ...
ਮੇਮ ਨੂੰ ‘ਨੌਕਰ’ ਮਿਲ ਗਿਆ...
ਮੁੰਡੇ ਨੂੰ ਪੱਕੀ ਠਾਹਰ...!!
 
Top