Bhena ghar da gehna....

<~Man_Maan~>

DEATHBEAST
ਬਾਬੁਲੇ ਦੀ ਲਾਡਲੀ ਧੀ ਏ ਇਹ ,
ਮਾਂ ਅਪਣੀ ਦੀ ਕਮਲੀ ਏ ਇਹ ,
ਵੀਰ ਅਪਣੇ ਦੀ ਰਖਰੀ ਏ ਇਹ ,
ਸਜਣਾ ਦੀ ਤਤੜੀ ਏ ਇਹ ,
ਚਿੜੀਆਂ ਵਾਂਗੂ ਆਉਂਦਾ ਏ ਬਸ ਏਸਨੂ ਹੀ ਚੇਹ-ਚ-ਹਾਨਾ ,
ਏਸ ਨਿਮਾਣੇ "ਮਾਨ" ਨੇ ਤਾਂ ਬਸ ਏਹੋ ਏ ਕਹਨਾ ,
ਕੀ ਭੇਣਾ ਘਰ ਦਾ ਗੇਹਨਾ ,
ਨੀ ਲੋਕੋ ਭੇਣਾ ਘਰ ਦਾ ਗੇਹਨਾ ....


ਮੇਰਾ ਵੀਰ ਹਸਦਾ - ਵਸਦਾ ਰਹੇ ਸੌ - ਸੌ ਸ਼ੁਕਰ ਮਨਾਵੇ ,
ਰਖਰੀ ਬਣ ਕੇ ਗੁੱਟ ਦੇ ਅਪਣਾ ਪਿਆਰ ਜਤਾਵੇ ,
ਸੱਟ ਲੱਗੂਗੀ ਵੀਰ ਦੇ ਅਖ ਓਹਦੀ ਭਰ - ਭਰ ਆਵੇ ,
ਵੀਰ ਦੇ ਚਾ ਦੀ ਗੱਲ ਨੂ ਬਾਪੁ ਦੇ ਮੋਹਰੇ ਲੈ ਕੇ ਆਵੇ ,
ਸਾਨੂ ਮਖੋਲ ਨਾਲ ਡਰਾ ਕੇ ਖੁਦ ਖਿਡ - ਖਿਡ ਹੱਸੀ ਜਾਵੇ ,
ਓਸ ਹਸਦੀ ਚਿੜੀ ਦੇ ਵਾਂਗੂ ਕਿਸ ਨੇ ਵੇਹੜੇ ਵਿਚ ਨਿਤ ਨਵੀ ਖੁਸ਼ੀ ਨੂ ਏ ਲੇਓਨਾ ,
ਏਸ ਨਿਮਾਣੇ "ਮਾਨ" ਨੇ ਤਾਂ ਬਸ ਏਹੋ ਏ ਕਹਨਾ ,
ਕੀ ਭੇਣਾ ਘਰ ਦਾ ਗੇਹਨਾ ,
ਨੀ ਲੋਕੋ ਭੇਣਾ ਘਰ ਦਾ ਗੇਹਨਾ ....



ਬਚਪਨ ਦੇ ਵਿਚ ਦਸਣੀ ਕੰਨ ਵਿਚ ਕੂਕ ਕੇ ਕੋਈ ਗੱਲ ,
ਅਸਾਂ ਬਾੰ ਮਰੋੜ ਕੇ ਪਜਨਾ ਫੇਰ ਮਨੋਨਾ ਦੂਜੇ ਹੀ ਪਲ ,
ਜਦ ਬਾਪੁ ਦੇ ਛਿਤਰ ਵਰਨੇ ਓਹਨੇ ਆਕੇ ਲੇਣਾ ਸਾਡਾ ਪਖ ,
ਫੇਰ ਸਾਨੂ ਗੱਲ ਨਾਲ ਲਾਕੇ ਕੁਸ਼ ਕਰ ਦੇਣਾ ਸਬ ਨੂ ਝੱਟ ,
ਓਸ ਝੱਲੀ ਦੇ ਗੂੜੇ ਪਿਆਰ ਦਾ ਤਾਂ ਬਸ ਕੀ ਏ ਕਹਨਾ ,
ਏਸ ਨਿਮਾਣੇ "ਮਾਨ" ਨੇ ਤਾਂ ਬਸ ਏਹੋ ਏ ਕਹਨਾ ,
ਕੀ ਭੇਣਾ ਘਰ ਦਾ ਗੇਹਨਾ ,
ਨੀ ਲੋਕੋ ਭੇਣਾ ਘਰ ਦਾ ਗੇਹਨਾ ....



ਹੱਸੇ - ਹੱਸੇ ਵਿਚ ਹੀ ਭੇਨ ਵੱਡੀ ਏ ਹੋ ਜਾਂਦੀ ,
ਵਿਆਹ ਕਰਕੇ ਓਹ ਸੌਹਰੇਆਂ ਘਰ ਏ ਚਲੀ ਜਾਂਦੀ ,
ਮੰਗਦੀ ਕੁਛ ਨਾ ਲੋਕੋ ਬਸ ਚੌਂਦੀ ਥੋੜੀ ਜੇਹੀ ਦਿਲਾਂ ਚ ਥਾਂ ਏ ,
ਦੁਖ - ਸੁਖ ਵੇਲੇ ਵੀਰ ਤੋਂ ਚੌਂਦੀ ਬਾਪੁ ਵਰਗੀ ਸਖਨੀ ਛਾਂ ਏ ,
ਜੇ ਓਹ ਵੀ ਵੀਰ ਨਾ ਦੇ ਸਕੇਆ ਤੇ ਭੇਨ ਦਾ ਮਾਨ ਕਿਸ ਤੇ ਏ ਰਹਨਾ ,
ਏਸ ਨਿਮਾਣੇ "ਮਾਨ" ਨੇ ਤਾਂ ਬਸ ਏਹੋ ਏ ਕਹਨਾ ,
ਕੀ ਭੇਣਾ ਘਰ ਦਾ ਗੇਹਨਾ ,
ਨੀ ਲੋਕੋ ਭੇਣਾ ਘਰ ਦਾ ਗੇਹਨਾ ....

---------------------------------------------------------------------------

Babul'e di laadli dhee ae eh,
Maa apni di kamli ae eh,
Veer apne di rakhri ae eh,
Sajna di tatri ae eh,
Chiryan wangu aaunda ae bas esnu hi cheh-ch-hana,
Es nimaane "Maan" ne tan bas ehho ae kehna,
Ki Bhena Ghar da gehna,
Ni Lokko Bhena ghar da gehna....


Mera veer hasda-vasda rehe sau-sau shukar manave,
Rakhri ban ke gutt de apna pyar jatave,
Satt laggu gi veer de akh ohdi bhar-bhar aave,
Veer de chaa di gall nu bapu de mohre ley ke aave,
Saanu makhol naal dara ke khud khid-khid hassi jaave,
Os hasdi chiri da wangu kis ne wehre vich nit navi khushi nu ae leona,
Es nimaane "Maan" ne tan bas ehho ae kehna,
Ki Bhena Ghar da gehna,
Ni Lokko Bhena ghar da gehna....



Bachpan de vich dasni kann vich kook ke koi gall,
Assan bhan marorh ke pajjna fer maunona dooje hi pall,
Jad bapu de chitar varne ohne aake leena saada pakh,
Fer saanu gall naal laake kush kar dena sab nu jhatt,
Os Jhalli de goode pyar da tan bas ki ae kehna,
Es nimaane "Maan" ne tan bas ehho ae kehna,
Ki Bhena Ghar da gehna,
Ni Lokko Bhena ghar da gehna....



Hasse-hasse vich hi bhen vaddi ae ho jandi,
Vyah karake oh soureyan ghar ae chali jandi,
Mangdi kuch naa lokko bas chundi thodi jehi dilan ch than ae,
Dukh-sukh velle veer ton chundi bapu vargi sakhni chaan ae,
Je oh vi veer naa de sakhya te bhen da maan kis te ae rehna,
Es nimaane "Maan" ne tan bas ehho ae kehna,
Ki Bhena Ghar da gehna,
Ni Lokko Bhena ghar da gehna....




------------------------------------------------------------------------------------------
Dedicated to Sharda and *sippu*
------------------------------------------------------------------------------------------

 
Last edited:

*Sippu*

*FrOzEn TeARs*
O m g ... Akha bhar ahiya veere

Ik ik pal nu akhra ch puro dita <3

Lv ya ^.^
Speechless !!!

:wub :tears. Rawa dita

Thank ya boht shota word eh kehn nu .. So i m ik dum chup :)
 
Top