Bhen da pyaar

gorky

Elite
ਮਾਂ ਦੇ ਪੈਰੀ jannat ਹੁੰਦੀ ਤੇ ਪੇਓ bohar ਦੀ ਛਾਂ
ਇਕ ਰਿਸ਼ਤਾ ਵੱਡੀ ਭੇਣ ਦਾ ਏ ਛੋਟੇ ਵੀਰ ਲਈ ਦੂਜੀ ਮਾਂ

ਉਠ ਕੇ ਸਵੇਰੇ ਜਦੋਂ ਕਮ ਉੱਤੇ ਜਾਵਾਂ
ਤੇਰੀਆਂ ਹੀ ਯਾਦਾਂ ਘੁੱਟ ਘੁੱਟ ਸੀਨੇ ਲਾਵਾਂ
ਕਦੇ ਰਿਹੰਦੀ ਸੀ ਤੂੰ ਨਾਲ ਨਾਲ ਮੇਰੇ , ਹੋਇਆ ਕ੍ਯੂਂ ਅੱਜ ਦੂਰ ਕਾਫ਼ਿਲਾ
ਚੇਤੇ ਕਰ ਕੇ ਬੜਾ ਹੀ ਤੇਨੁ ਰੋਇਆ ਭੇਣੇ ਨੀ ਤੇਰਾ ਵੀਰ ਲਾਡਲਾ

ਵਿਛੜਨ ਲਗੇਆਂ ਮੈਥੋਂ ਹਾਏ ਨੀ ਅਖਾਂ ਤੇਰੀਆਂ ਭਰੀਆਂ ਸੀ
ਯਾਦ ਹੇ ਮੈਨੂ ਸਾਰੀਆਂ ਭੇਣੇ ਗਲਾਂ ਜੋ ਤੂ ਕਰੀਆਂ ਸੀ
... ਉਚੀ ਰਖਣੀ ਏ ਸੋਚ ਨਾਲੇ ਹੌਂਸਲਾ , ਨਾ ਪਾਵਾਂ ਕੋਈ ਹੋਰ ਮਾਮਲਾ
ਚੇਤੇ ਕਰ ਕੇ ਬੜਾ ਹੀ ਤੇਨੁ ਰੋਇਆ ਭੇਣੇ ਨੀ ਤੇਰਾ ਵੀਰ ਲਾਡਲਾ

ਯਾਦ ਹੇ ਮੈਨੂ ਡੋਲੀ ਤੇਰੀ ਵੇਲੇ ਕੀ ਸੀ ਹੋਇਆ
ਬਿਨ ਬਾਬੁਲ ਦੇ ਤੋਰਇਆ ਤੇਨੁ ਦਿਲ ਮੇਰਾ ਸੀ ਰੋਇਆ
ਜਾਪੇ ਪੇਓ ਵਾਂਗੂ ਚਾਚਾ ਮੈਨੂ ਆਪਣਾ , ਹੋ ਨਿੱਕਾ ਤੇਰਾ ਵੀਰ ਬਾਬਲਾ
ਚੇਤੇ ਕਰਕੇ ਬੜਾ ਹੀ ਤੇਨੁ ਰੋਇਆ ਭੇਣੇ ਨੀ ਤੇਰਾ ਵੀਰ ਲਾਡਲਾ

ਛੋਟੇ ਹੁੰਦੇ ਮੈਨੂ ਸੀ ਤੂੰ ਬੜੇ ਹੀ ਲਾਡ ਲੜਾਏ
ਕਾਸ਼ ਕੀਤੇ ਓਹ ਵੇਹਲਾ ਮੁੜ੍ਜੇ ਵਿਛੜੇ ਆਣ ਮਿਲਾਏ
ਅੱਜ ਜ਼ਿੰਦਗੀ ਦੀ ਦੌੜ ਕਿਥੇ ਲੈ ਆਈ , ਹੋ ਲਖਾਂ ਕੋਹਾਂ ਦੂਰ ਫਾਸਲਾ
ਚੇਤੇ ਕਰਕੇ ਬੜਾ ਹੀ ਤੇਨੁ ਰੋਇਆ ਭੇਣੇ ਨੀ ਤੇਰਾ ਵੀਰ ਲਾਡਲਾ
ਅੱਜ ਵਿਚ ਪਰਦੇਸਾਂ ਕੱਲਾ ਹੋਇਆ ਭੇਣੇ ਨੀ ਤੇਰਾ ਵੀਰ ਲਾਡਲਾ...

By Gorky Sandhu
 
Top