Betukian Gallan

ਮਹੀਨਾ ਸ਼ਰਾਬ ਪੰਜ ਸਾਲ ਜੁੱਤੀਆਂ ਨੇ
ਕਦੇ ਚਪੇੜਾਂ ਕਦੇ ਪੈਣੀਆਂ ਮੁੱਕੀਆਂ ਨੇ!
ਰੱਬ ਜਾਣੇ ਕੀ ਹੋਵੇਗਾ ਹਸ਼ਰ ਉਨ੍ਹਾ ਦਾ
ਜੋ ਕੌਮਾਂ ਹਾਲਾਤਾਂ ਮੂਹਰੇ ਝੁਕੀਆਂ ਨੇ!
ਅਗਲੀ ਨਸਲ ਉਹਨਾ ਦੀ ਲੱਭਣੀ ਨਹੀਂ
ਜੋ ਕੌਮਾਂ ਅਜੇ ਤੱਕ ਵੀ ਸੁੱਤੀਆਂ ਨੇ! ਉਹ ਕੀ ਤੁਹਾਡੀ ਪੀੜ ਜਾਨਣਗੇ
ਜਿੰਨਾ ਖਾਧੀਆਂ ਫੀਮਾਂ ਭੁੱਕੀਆਂ ਨੇ!
ਯੱਕਾ ਤੇ ਕਿਤੇ ਲੱਭਦਾ ਨਹੀਂ ਏ
ਰਾਜ ਸਾਂਭੇ ਇੱਕੀਆਂ ਦੁੱਕੀਆਂ ਨੇ!
ਕੂੜ੍ਹ ਦੇ ਬੱਦਲਾਂ ਨੂੰ ਸ਼ਾਇਦ ਪਤਾ ਨਹੀਂ
ਸੱਚ ਦੀਆਂ ਕਿਰਨਾਂ ਨਾ ਕਦੇ ਲੁਕੀਆਂ ਨੇ! ਆਖਰ ਓਹੀ ਦੁਨੀਆ ਨੂੰ ਰੁਸ਼ਨਾਵਣਗੇ
ਜਿੰਨਾ ਹੱਥਾਂ ਵਿੱਚ ਮਸ਼ਾਲਾਂ ਚੁੱਕੀਆਂ ਨੇ!
ਕੁਝ ਆਖਣ ਸੰਧੂ ਡਰਦਾ ਏ ਵਿਕ ਜਾਵੇਗਾ
ਤੂੰ ਸੱਚ ਜਾਣੀ ਇਹ ਗੱਲਾਂ ਹੀ ਬੇਤੁਕੀਆਂ ਨੇ!
likhtum ਜੁਗਰਾਜ ਸਿੰਘ sandhu
 
Top