ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ - Avtar Pash

KARAN

Prime VIP
ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਿਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਗਦਾਰੀ ਲੋਭ ਦੀ ਮੁੱਠ, ਸਭ ਤੋਂ ਖਤਰਨਾਕ ਨਹੀਂ ਹੁੰਦੀ

ਬੈਠੇ ਸੁਤਿਆਂ ਫੜੇ ਜਾਣਾ – ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿਚ ਮੜੇ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ
ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਖਾਤਿਰ ਪੜਨ ਲੱਗ ਜਾਣਾ – ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਿਹਣ ਕਰ ਜਾਣਾ
ਘਰ ਤੋਂ ਨਿਕਲਣਾ ਕੰਮ
ਤੇ ਕੰਮ ਤੋਂ ਘਰ ਆਣਾ

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਿਨਆਂ ਦਾ ਮਰ ਜਾਣਾ

ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ ‘ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ |

ਸਭ ਤੋਂ ਖਤਰਨਾਕ ਓਹ ਅਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਡੀ ਯਖ ਹੁੰਦੀ ਹੈ
ਜਿਸ ਦੀ ਨਜਰ ਦੁਨਿਆ ਨੂੰ ਮੋਹੱਬਤ ਨਾਲ ਚੁੰਮ ਣਾ ਭੁਲ ਜਾਂਦੀ ਹੈ
ਜੋ ਚੀਜ਼ਾਂ ਚੋਂ ਉਠਦੀ ਅੰਨੇਪਣ ਦੀ ਭਾਫ ਉਤੇ ਦੂਲ ਜਾਂਦੀ ਹੈ
ਜੋ ਨਿਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ
ਇਕ ਮਨਤਕਹੀਨ ਦੁਹਰਾਅ ਦੇ ਗਧੀ ਗੇੜ ਵਿਚ ਹੀ ਰੁਲ ਜਾਂਦੀ ਹੈ

ਸਭ ਤੋਂ ਖਤਰਨਾਕ ਓਹ ਚੰਨ ਹੁੰਦਾ ਹੈ
ਜੋ ਹਰ ਕਤਲਕਾਂਡ ਦੇ ਬਾਦ
ਸੁੰਨੇ ਹੋਇ ਵੇਹੜਿਆਂ ਵਿਚ ਚੜਦਾ ਹੈ
ਪਰ ਤੁਹਾਡੀਆਂ ਅਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ

ਸਭ ਤੋਂ ਖਤਰਨਾਕ ਓਹ ਗੀਤ ਹੁੰਦਾ ਹੈ
ਤੁਹਾਡੇ ਕੰਨਾ ਤਕ ਪੋੰਹ੍ਚਣ ਲਈ
ਜੇਹੜਾ ਕੀਰਨੇ ਉਲੰਘਦਾ ਹੈ
ਡਰੇ ਹੋਇ ਲੋਕਾਂ ਦੇ ਦਰਾਂ ਮੂਹਰੇ
ਜੋ ਵੈਲੀ ਦੀ ਖੰਘ ਖੰਘਦਾ ਹੈ

ਸਭ ਤੋਂ ਖਤਰਨਾਕ ਓਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜਿਓੰਦੀ ਰੂਹ ਦਿਆਂ ਅਕਾਸ਼ਾਂ ਉਤੇ
ਜੀਹਦੇ ਵਿਚ ਸਿਰਫ ਉੱਲੂ ਬੋਲਦੇ ਗਿਦੜ ਹਵਾਂਕਦੇ ਨੇ
ਚਿਮਟ ਜਾਂਦੇ ਨੇਰ੍ਹ ਬੰਦ ਬੂਹਿਆਂ ਚੁਗਾਠਾਂ ਉਤੇ

ਸਭ ਤੋਂ ਖਤਰਨਾਕ ਓਹ ਦਿਸ਼ਾ ਹੁੰਦੀ ਹੈ
ਜੀਹਦੇ ਵਿਚ ਆਤਮਾ ਦਾ ਸੂਰਜ ਡੁਬ ਜਾਵੇ
ਤੇ ਉਸ ਦੀ ਮਰੀ ਹ਼ੋਈ ਧੁਪ ਦੀ ਕੋਈ ਛਿਲ੍ਤਰ
ਤੁਹਾਡੇ ਜਿਸਮ ਦੇ ਪੂਰਬ ਵਿਚ ਖੂਬ ਜਾਵੇ

ਕਿਰਤ ਦੀ ਲੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ
ਪੁਲਿਸ ਦੀ ਕੁੱਟ, ਸਭ ਤੋਂ ਖਤਰਨਾਕ ਨਹੀਂ ਹੁੰਦੀ

Avtar Pash
 
Top