"ਹੁਸਨ ਦੀ ਜ਼ਾਤ"

ਹੁਸਨ ਦੀ ਜ਼ਾਤ ਨਿਕੰਮੀ ਏ
ਹੈ ਧੋਖਾ ਖੂਨ ਵਿਚ ਇਸਦੇ
ਆਸ਼ਿਕ਼ ਦੀ ਜ਼ਾਤ ਅਵੱਲੀ ਏ
ਦਰਦਾਂ ਨਾਲ ਵਫ਼ਾ ਕਰਦੇ

ਹੁਸਨ ਮਸ਼ਹੂਰ
ਇਸ਼ਕ਼ ਰੁਸਵਾ
ਆਸ਼ਿਕ਼ ਬਦਨਾਮ ਹੈ ਖੜਾ
ਚਰਚੇ ਬਸ ਬੇਵਫ਼ਾ ਦੇ, ਜੱਗ ਤੇ ਨਾਮ ਹੈ ਬੜਾ


ਹੁਸਨ ਨੂੰ ਲਾਰੇ
ਇਸ਼ਕ਼ ਨੂੰ ਕਾਰੇ
ਆਸ਼ਿਕ਼ ਨੂੰ ਤਾਰੇ ਪ੍ਯਾਰੇ ਨੇ
ਬੇਵਫ਼ਾਈ ਪ੍ਰੀਤਾਂ ਦੀ ਦੁਸ਼ਮਣ,ਕਈ ਐਨੇ ਸੂਲੀ ਚਾੜੇ ਨੇ

ਸ਼੍ਹੋਹਰਤ ਹੁਸਨ ਦੀ
ਇਬਾਦਤ ਇਸ਼ਕ਼ ਦੀ
ਆਸ਼ਿਕ਼ ਦੇ ਪੱਲੇ ਕ਼ਯਾਮਤ ਏ
ਬੇਵਫ਼ਾਈ ਕ੍ਯੂਂ ਰਹਵੇ ਹਸਦੀ,ਇਹ ਕਿਸ ਦੀ ਰਹਮਤ ਏ ?

ਹੁਸਨ ਦੀ ਜ਼ਾਤ ਨਿਕੰਮੀ ਏ
ਹੈ ਧੋਖਾ ਖੂਨ ਵਿਚ ਇਸਦੇ
ਆਸ਼ਿਕ਼ ਦੀ ਜ਼ਾਤ ਅਵੱਲੀ ਏ
ਦਰਦਾਂ ਨਾਲ ਵਫ਼ਾ ਕਰਦੇ ..................................

" ਬਾਗੀ "
 
Top