"ਹਾਲ ਮਾੜੇ ਦੇਖ ਕੇ"


ਲੋਕੀ ਮਹਿਕਦੇ ਫੁੱਲਾ ਨੂੰ ਭਾਲਦੇ, ਟਿੱਬੀਆ ਤੇ ਖੜ ਕੇ,
ਦਿਲ ਦੁਖਦਾ ਏ ਸਾਡਾ, ਸੋਹਣੇ ਸੱਜਣਾ ਦੇ ਨਾਲ ਲੜ ਕੇ,
ਉਹਨਾ ਨੂੰ ਪਸੰਦ ਏ ਚੁਪ ਚਾਪ ਰਹਿਣਾ,
ਸਾਡਾ ਏ ਸੁਭਾਅ, ਦਰਦ ਏ ਦਿਲ ਕਲਮ ਰਾਹੀ ਕਹਿਣਾ,
ਦੋਵੇ ਇਕ ਦੂਜੇ ਨਾਲ ਦਰਦ ਵਡਾਉਣਾ ਚਾਹੁੰਦੇ ਹਾ,
ਇਹ ਜਿੰਦਗੀ ਵੇ ਰੱਬਾ ਨਾਲ ਬਿਤਾਉਣਾ ਚਾਹੁੰਦੇ ਹਾਂ,
ਸਾਡੇ ਪਿਆਰ ਨੂੰ ਲਾਈ ਕੈਸੀ ਕੰਡਿਆ ਦੀ ਖਾਰ,
ਪਤਝੜ ਆਈ, ਕਦ ਆਉਗੀ ਬਹਾਰ,
ਹਰ ਰੋਜ਼ ਜਲਾ ਨਾਲ ਜੁਦਾਈ ਵਾਲੇ ਸੌਕ ਦੇ,
ਹੱਸਦਿਆ ਨੂੰ ਕੌਣ ਇੱਥੇ ਜਰਦਾ ਏ ਵੇਖ ਕੇ,
ਦੋਵਾ ਦਾ ਨਾ ਦੋਸ਼ ਪਈ ਦਿਲਾ ਵਿੱਚ ਦੂਰੀ ਦਾ,
ਇਹ ਸਾਰਾ ਖੇਲ ਲੇਖਾ ਦੀ ਮਜਬੂਰੀ ਦਾ,
ਕਿਉ ਛੱਡਿਆ ਤੂ ਹੱਥ ਇੱਕ ਵਾਰ ਫੜ ਕੇ,
ਮੋੜ ਗਈ ਏ ਮੁੱਖ, ਇਲਜਾਮ ਹੋਰ ਕਿਸੇ ਸਿਰ ਮੜ ਕੇ,
ਹੁਣ ਦੇਣ ਨਾ ਜਵਾਬ, ਸਾਮਣੇ ਸਵਾਲ ਦੇਖ ਕੇ,
"
ਗੋਬਿੰਦ" ਨੇ ਕਿਸੇ ਨੂੰ ਨਾ ਛੱਡਿਆ ਹਾਲ ਮਾੜੇ ਦੇਖ ਕੇ,
 
Top