UNP

"ਨਸ਼ਿਆਂ ਚ ਪੈ ਗਿਆ"

Go Back   UNP > Poetry > Punjabi Poetry

UNP Register

 

 
Old 25-Jun-2015
userid97899
 
"ਨਸ਼ਿਆਂ ਚ ਪੈ ਗਿਆ"

"ਨਸ਼ਿਆਂ ਚ ਪੈ ਗਿਆ"

ਚੁੱਪਚਾਪ ਚਲਦਾ ਸੀ ਮੰਜ਼ਿਲ ਵੱਲ
‪‎ਮਸਤਾ‬ ਦਾ ਡੇਰਾ ਨਜ਼ਰੀ ਪੈ ਗਿਆ
ਨਸ਼ੇ ਦਾ ਮਸਤ ਹੋ ਕੇ ਰਹਿ ਗਿਆ
ਓਹ ਗੁਮਰਾਹ ਹੋ ਕੇ ਰਹਿ ਗਿਆ
ਓਹ ਹੁਣ ਨਸ਼ਿਆਂ ਚ ਪੈ ਗਿਆ
.
ਕਰਦਾ ਸੀ ਕੰਮ ਜਿਹੜਾ ਭਜ ਭਜ ਕੇ
ਓਹ ਨਿਕੰਮਾ ਹੋ ਕੇ ਰਹਿ ਗਿਆ
ਕਰਦਾ ਸੀ ਜਿਹੜਾ ਨਫਰਤ ਧੂੰਏਂ ਤੋ
ਓਹ ਹੁਣ ‪‎ਚਿਲਮਾ‬ ਦੇ ਸੂਟੇ ਲਾਉਣ ਜੋਗਾ ਰਹਿ ਗਿਆ
ਚੰਗਾ ਭਲਾ ਸੀ ਗੁਮਰਾਹ ਹੋ ਕੇ ਰਹਿ ਗਿਆ
ਓਹ ਹੁਣ ਨਸ਼ਿਆਂ ਚ ਪੈ ਗਿਆ
.
ਕਰਦਾ ਸੀ ਜਿਹੜਾ ਰਾਮ ਰਾਮ ‪ਅੱਲਾ‬ ਵਾਹਿਗੁਰੂ
ਓਹ ਹੁਣ ਮਸਤਾ ਦੀ ਜੈ ਕਰਾਉਣ ਜੋਗਾ ਰਹਿ ਗਿਆ
ਝੁਕਦਾ ਨਹੀ ਜਿਹੜਾ ਕਿਸੇ ਅੱਗੇ
ਕਬਰਾਂ ਤੇ ਚਾਦਰਾ ਚੜਾਉਣ ਜੋਗਾ ਰਹਿ ਗਿਆ
ਓਹ ਹੁਣ ‪ਨਸ਼ੇੜੀ‬ ਮਸਤਾ ਮੱਥੇ ਟੇਕਣ ਜੋਗਾ ਰਹਿ ਗਿਆ
ਓਹ ਹੁਣ ਡੇਰੇ ਦੀ ਭੇਡ ਬਣ ਕੇ ਰਹਿ
ਓਹ ਹੁਣ ਨਸ਼ਿਆਂ ਚ ਪੈ ਗਿਆ
.
ਕਰਦਾ ਸੀ ਜਿਹੜਾ ਦੁੱਧ ਲੱਸੀ ਪਿਆਰ
ਓਹ ਹੁਣ ਨਸ਼ਿਆਂ ਦਾ ਆਦੀ ਹੋ ਗਿਆ
ਬੁੱਢੇ ‪ਮਾਪਿਆ‬ ਦਾ ਸਹਾਰਾ ਕਿੱਤੇ ਖੋ ਗਿਆ
ਵਿਹਲਿਆ ਜਿਹੜਾ ਸਾਰਿਆਂ ਦਾ ਸੀ ‪ਹਰਮਨ‬ ਪਿਆਰਾ
ਓਹ ‪ਪੰਜਾਬੀ‬ ਹੁਣ ਗੁਮਰਾਹ ਹੋ ਗਿਆ
ਓਹ ਹੁਣ ਨਸ਼ਿਆਂ ਚ ਪੈ ਗਿਆ......


-unknown-

 
Old 25-Jun-2015
MG
 
Re: "ਨਸ਼ਿਆਂ ਚ ਪੈ ਗਿਆ"

...

Post New Thread  Reply

« ਅਸੀਂ ਕੱਲ ਵੀ ਬੁਰੇ ਸੀ ... | Bullet , Ford , Ferrai , Rakhne Soukhe Nahi »
X
Quick Register
User Name:
Email:
Human Verification


UNP