"ਦੇਬੀ"

ਕਿੰਨੇ ਔਖੇ ਹੋ ਕੇ ਸੁੰਨੇ ਦਿਲ ਨੂੰ ਆਬਾਦ ਕੀਤਾ
ਕੀ ਦੱਸਾਂ ਅੱਜ ਤੈਨੂੰ ਕਿੰਨੀ ਵਾਰੀ ਯਾਦ ਕੀਤਾ
ਸਾਨੂੰ ਦਿਲੋਂ ਕੱਢ ਦਿਲ ਲਾਉਣ ਦੀ ਸਲਾਹ ਦਿੱਤੀ
ਕਿੰਨਾ ਸਾਡਾ ਹੇਜ ਵਾਹ ਸੋਹਣਿਆ ਸਵਾਦ ਕੀਤਾ
ਸਾਡੇ ਨਾ ਕੋਈ ਫ਼ਿੱਟ ਅਸੀਂ ਕਿਸੇ ਨੂੰ ਨਾ ਰਾਸ ਆਏ
ਉਂਝ ਸਾਡਾ ਪਿੱਛਾ ਕਿੰਨਿਆਂ ਨੇ ਤੇਰੇ ਬਾਦ ਕੀਤਾ
ਤੂੰ ਵੀ ਕੁਝ ਬਣਿਆ ਨਾ ਅਸੀਂ ਵੇ ਤਬਾਹ ਹੋਏ
ਰੱਬ ਜਾਣੇ "ਦੇਬੀ" ਕੀਹਨੇ ਕਿਹਨੂੰ ਬਰਬਾਦ ਕੀਤਾ
ਕੀ ਦੱਸਾਂ ਅੱਜ ਤੈਨੂੰ ਕਿੰਨੀ ਵਾਰੀ ਯਾਦ ਕੀਤਾ
 
Top