"ਤੰਮਨਾ"

ਮੇਰਾ ਰੋਣਾ ਮੁੱਕ ਜਾਵੇ,
ਜਾ ਇਹ ਦਰਦ ਮੁੱਕ ਜਾਣ|
ਗਮਾਂ ਦੀ ਝੜੀ ਟੁੱਟ ਜਾਵੇ,
ਨਹੀਂ ਤਾਂ ਦੁੱਖ ਦਰਦੀਏ ਮਰ ਜਾਣ|
ਸਾਡੀ ਤਕਦੀਰ ਬਦਲ ਜਾਵੇ,
ਜਾਂ ਇਹ ਸਰਕਾਰਾਂ ਬਦਲ ਜਾਣ|
ਭਿਸ਼੍ਟਾਂ ਦੀ ਕਸ਼ਤੀ ਡੁੱਬ ਜਾਵੇ,
ਗਲਾਬ ਦੇ ਕੰਡੇ ਵੀ ਸੁੱਕ ਜਾਣ|
ਹਰ ਦਿਲ ਰਵੱਬੀ ਇਸ਼ਕ ਵੱਸ ਜਾਵੇ,
ਪਖੰਡੀਆਂ ਦੇ ਡੇਰੇ ਨੱਠ ਜਾਣ|
ਜਾਦੂਗਰੀ ਸਚਾਈ ਦੀ ਹੋ ਜਾਵੇ,
ਕਿਤੇ ਝੂਠੇ ਮੀਰ ਪੀਰ ਨਾ ਬਣ ਜਾਣ|
ਤੰਮਨਾ ਕਿ ਬਾਬਾ ਨਾਨਕ ਫੇਰਾ ਪਾ ਜਾਵੇ,
ਇਨਸਾਨ ਤੇ ਇਨਸਾਨੀਅਤ ਨਾ ਰੁਲ ਜਾਣ|
ਮੇਰੀ ਸਦਰਾਂ ਲੱਦੀ ਮੰਨਤ ਪੂਰੀ ਹੋ ਜਾਵੇ,
ਖੁਦਾਂ ਦੀ ਜੰਨਤਾਂ ਨਾ ਢਿਹ ਜਾਣ|
ਆਸ ਕਿ ਮੇਰੀ ਕਬਰ ਤੇ ਵੀ ਦੀਵਾ ਬਲ ਜਾਵੇ,
ਡਰ ਹੈ ਕਿ ਦੀਵੇ ਹੀ ਨਾ ਬੁਝ ਜਾਣ||
by jaspreet kaur nirmann
 
Top