ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾਈ&a

ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ,



ਤੇਰੇ ਨਾਲ ਕੀ ਲਾਈਆਂ ਅੱਖੀਆਂ,ਰੋ ਰੋ ਯਾਰ ਗੁਆਈਆਂ ਅੱਖੀਆਂ,
ਜਦ ਉਸ ਨਾਲ ਮਿਲਾਈਆਂ ਅੱਖੀਆਂ,ਝੁਕਿਆ ਸਿਰ ਸ਼ਰਮਾਈਆਂ ਅੱਖੀਆਂ,
ਲੱਖ ਵਾਰੀ ਸਮਝਾਈਆਂ ਅੱਖੀਆਂ,ਇਸ਼ਕੋਂ ਬਾਜ਼ ਨਾਂ ਆਈਆਂ ਅੱਖੀਆਂ,
ਨਸ਼ਿਆਈਆਂ ਨਸ਼ਿਆਈਆਂ ਅੱਖੀਆਂ,ਦਿਲ ਦੇ ਵਿਚ ਸਮਾਈਆਂ ਅੱਖੀਆਂ,
ਉਹ ਟਕਰੇ ਟਕਰਾਈਆਂ ਅੱਖੀਆਂ,ਹੁਣ ਨਾਂ ਸਹਿਣ ਜੁਦਾਈਆਂ ਅੱਖੀਆਂ,
ਖਬਰੇ ਕੀ ਇਹਨਾਂ ਵਿਚ ਜਾਦੂ,ਸਭ ਦੇ ਦਿਲ ਨੂੰ ਭਾਈਆਂ ਅੱਖੀਆਂ,
ਤੂੰ ਆਉਣਾ ਮੈਂ ਤਾਂਘ ਤੇਰੀ ਵਿਚ,ਰਾਹਾਂ ਵਿਚ ਵਿਛਾਈਆਂ ਅੱਖੀਆਂ,
ਬੇਕਦਰਾਂ ਨੂੰ ਦਿਲ ਦੇ ਕੇ ਮੈਂ,ਜ਼ਾਰੋ ਜ਼ਾਰ ਰੁਆਈਆਂ ਅੱਖੀਆਂ,
ਛੁਪ ਛੁਪ ਕਰਦੀਆਂ ਵਾਰ ਨਜ਼ਰ ਦੇ,ਘੁੰਗਟ ਹੇਠ ਛੁਪਾਈਆਂ ਅੱਖੀਆਂ,
ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ,
ਕੋਈ ਭੁਲ ਕੇ ਪਿਆਰ ਕਰੇ ਨਾਂ,ਰੋ ਰੋ ਦੇਣ ਦੁਹਾਈਆਂ ਅੱਖੀਆਂ,
ਬੱਦਲਾਂ ਵਾਂਗੂੰ ਛਮ ਛਮ ਬਰਸਣ,ਦੀਦ ਦੀਆਂ ਤਿਰਹਾਈਆਂ ਅੱਖੀਆਂ,
ਲੋਕੋ ਕੀ ਇਤਬਾਰ ਇਹਨਾਂ ਦਾ,ਥਾਂ ਥਾਂ ਲਾਉਂਦੀਆਂ ਸਾਈਆਂ ਅੱਖੀਆਂ,














 

kit walker

VIP
Staff member
Re: ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾ&#256

ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾਈਆਂ ਅੱਖੀਆਂ,
ਕੋਈ ਭੁਲ ਕੇ ਪਿਆਰ ਕਰੇ ਨਾਂ,ਰੋ ਰੋ ਦੇਣ ਦੁਹਾਈਆਂ ਅੱਖੀਆਂ,

Bahut khoob. Kiya Baat Hai. Very Good Hai.
 

Panjaban

*~DoAbAn~*
Re: ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾ&#256

bohat hee wadia likheya ji.. very nice.
 

kanjjar

Banned
Re: ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾ&#256

tfs........
 

nikksaab

New member
Re: ਕਰ ਚੁਕੀਆਂ ਨੇ ਘਰ ਜੋ ਦਿਲ ਵਿਚ,ਕਿੰਝ ਉਹ ਜਾਣ ਭੁਲਾ&#256

highg
 
Top