ਸ਼ੱਕੀ ਹੈ ਕਿਰਦਾਰ ਉਸ ਦਾ ਕਹਿੰਦੇ ਨੇ,ਇੱਕ ਵਾਰੀ ਫਿਰ &a


ਇਕ ਸੁੰਦਰ ਸੰਸਾਰ ਵਸਾ ਕੇ ਵੇਖਾਂਗੇ,
ਅਰਮਾਨਾਂ ਦੀ ਰਾਸ ਰਚਾ ਕੇ ਵੇਖਾਂਗੇ,
ਹੁਣ ਤੱਕ ਸਜਨਾਂ ਨੂੰ ਗਲ ਲਾਉਂਦੇ ਆਏ ਹਾਂ,
ਦੁਸ਼ਮਣ ਨੂੰ ਵੀ ਮੀਤ ਬਣਾਕੇ ਵੇਖਾਂਗੇ,
ਇਉਂ ਕਹਿਣਾ ਇਸ ਵਾਰੀ ਉਸਨੂੰ ਜੀਅ ਆਇਆਂ,
ਹੰਝੂ ਪਲਕਾਂ ਹੇਠ ਲੁਕਾਕੇ ਵੇਖਾਂਗੇ,
ਸ਼ੱਕੀ ਹੈ ਕਿਰਦਾਰ ਉਸਦਾ ਕਹਿੰਦੇ ਨੇ,
ਇੱਕ ਵਾਰੀ ਫਿਰ ਵੀ ਅਜ਼ਮਾਕੇ ਵੇਖਾਂਗੇ,
ਮੰਜ਼ਿਲ ਤਾਂ ਤ੍ਰਿਪਤੀ ਦੀ ਇੱਕ ਸੀਮਾ ਹੈ,
ਇਸ ਤੋਂ ਵੀ ਕੁਝ ਅੱਗੇ ਜਾਕੇ ਵੇਖਾਂਗੇ,
ਮੋਤੀਆਂ ਤੋਂ ਵੀ ਮਹਿੰਗੇ ਹੰਝੂ ਨੇ ਮੇਰੇ,
ਬੇ-ਕਦਰਾਂ ਦੀ ਭੇਟ ਚੜਾਕੇ ਵੇਖਾਂਗੇ,


 
Top