♀ ਧੀਆਂ ♀

→ ✰ Dead . UnP ✰ ←

→ Pendu ✰ ←
Staff member
ਸਾਲ ਮਹੀਨੇ ਦਿਨ ਬਦਲੇ ਨਾ ਬਦਲੀਆਂ ਸੋਚਾਂ ਨੇ,
ਨਵੇ ਸਾਲ ਵਿੱਚ ਬਸ ਕੈਲੰਡਰ ਬਦਲੇ ਲੋਕਾਂ ਨੇ,
ਏਸ ਵਰੇ ਵੀ ਕੁੱਖਾਂ ਦੇ ਵਿੱਚ ਧੀਆਂ ਮਰਨਗੀਆਂ,
ਨਾਜ਼ੁਕ ਜ਼ਿੰਦਾਂ ਅਣ-ਜੰਮੀਆਂ ਹੀ ਜ਼ਿੰਦਗ਼ੀ ਹਰਨਗ਼ੀਆਂ..
ਪੁੱਤਾਂ ਖਾਤਿਰ ਧੀਆਂ ਮਾਰਨ ਨਾ ਕੋਈ ਰੋਕਾਂ ਨੇ,
ਲੋਕਾਂ ਨੇ,ਰੋਟੀ ਖਾਤਿਰ ਜਿਸਮ ਦੀ ਸੁੱਚਮ ਜੂਠੀ ਹੋ ਜਾਂਦੀ,
ਕੌੜੇ ਸੱਚ ਦੇ ਸਾਂਹਵੇ ਅੱਖ ਵੀ ਝੂਠੀ ਹੋ ਜਾਂਦੀ,
ਕਰਦੀਆਂ ਰੂਹ ਨੂੰ ਜ਼ਖਮੀ ਐਸੀਆਂ ਸੱਚ ਦੀਆਂ ਨੋਕਾਂ ਨੇ.....




_______
Unkown​
 
Top