ਸਭ ਪਾਸੇ ਮਾਹੌਲ ਹੌ ਡਰ ਦਾ, ਤੇ ਚੀਕ ਚਿਹਾੜਾ ਬੇਹਿਸਾ&#

ਸਭ ਪਾਸੇ ਮਾਹੌਲ ਹੌ ਡਰ ਦਾ, ਤੇ ਚੀਕ ਚਿਹਾੜਾ ਬੇਹਿਸਾਬ ਪਿਆ
ਵੇ ਲੋਕੋ ਵੇ ਕੁੱਝ ਸੋਚੋ, ਵੇ ਸੜਦਾ ਆਪਣਾ ਪੰਜਾਬ ਪਿਆ

ਸੋਨੇ ਦੀ ਚਿੱੜੀ ਤਾਂ ਪਹਿਲਾਂ ਹੀ ਬਦਕਿਸਮਤੀ ਦੀ ਸ਼ਿਕਾਰ ਹੋਈ
ਇਕ ਵਾਰ ਦੀ ਗੱਲ ਨਹੀ ਇਹ ਤਾਂ ਕਿੰਨੀ ਵਾਰ ਹੋਈ
ਦਿਲ ਤੇ ਕਿੰਨੇ ਹੀ ਜਖਮਾਂ ਨੂੰ ਜਰਦਾ ਆਪਣਾ ਪੰਜਾਬ ਪਿਆ
ਵੇ ਲੋਕੋ ਵੇ ਕੁੱਝ ਸੋਚੋ, ਵੇ ਸੜਦਾ ਆਪਣਾ ਪੰਜਾਬ ਪਿਆ

ਕਿਉਂ ਫੂਕਦੇ ਗੱਡੀਆਂ ਨੂੰ ਕਿਉਂ ਭੰਨ ਤੋੜ ਕਰਦੇ ਦੁਕਾਨਾਂ ਦੀ
ਮਿੱਟੀ ਮਿੱਟੀ ਕਰ ਦਿੱਤੀ ਕਿਉਂ ਮਿਹਨਤ ਨਾਲ ਬਣਾਏ ਸਮਾਨਾਂ ਦੀ
ਉਜੜ ਗਿਆ ਜੋ ਸਭ ਕੁਝ ਉਹਨੇ ਖੌਰੇ ਹੋਣਾ ਕਦੋਂ ਆਬਾਦ ਪਿਆ
ਵੇ ਲੋਕੋ ਵੇ ਕੁੱਝ ਸੋਚੋ, ਵੇ ਸੜਦਾ ਆਪਣਾ ਪੰਜਾਬ ਪਿਆ

ਇਥੇ ਹੋਰ ਕਿਸੇ ਦਾ ਕੀ ਜਾਣਾ ਆਪਣਾ ਹੀ ਤਾਂ ਨੁਕਸਾਨ ਹੁੰਦਾ
ਪਰਦੇ ਪਿੱਛੇ ਨਹੀ ਸਾਡੀਆਂ ਅੱਖਾਂ ਮੂਹਰੇ ਹੈ ਸ਼ਰੇਆਮ ਹੁੰਦਾ
ਨੇਤਾਵਾਂ ਨੇ ਬੁਲ ਸੀ ਲੈਣੇ ਜਦੋਂ ਦੇਣਾ ਜਵਾਬ ਪਿਆ
ਵੇ ਲੋਕੋ ਵੇ ਕੁੱਝ ਸੋਚੋ, ਵੇ ਸੜਦਾ ਆਪਣਾ ਪੰਜਾਬ ਪਿਆ
 
Top