ਮੇਰਾ ਦਿਲ ਮੋੜ ਦਿਉ ਮੈਨੂੰ, ਨਾਂ ਇਸ ਨੂੰ ਠੋਕਰਾਂ ਮਾ&#

ਮੇਰਾ ਦਿਲ ਮੋੜ ਦਿਉ ਮੈਨੂੰ, ਨਾਂ ਇਸ ਨੂੰ ਠੋਕਰਾਂ ਮਾਰੋ,
ਜਾਂ ਇਤਨਾਂ ਜ਼ੋਰ ਦੀ ਤੋੜੋ ਕੇ ਚੂਰੋ ਚੂਰ ਹੋ ਜਾਵੇ,

ਨਜ਼ਰ ਦੇ ਨਾਲ ਟਕਰਾ ਕੇ ਜਿਹਦਾ ਦਿਲ ਚੂਰ ਹੋ ਜਾਵੇ,
ਉਹਦਾ ਮੁਖ ਲਾਲ ਸੂਹਾ ਖੁਦ-ਬ-ਖੁਦ ਬੇ ਨੂਰ ਹੋ ਜਾਵੇ,
ਜਿਹਨਾਂ ਦੀ ਬੇਵਫਾਈ ਤੇ ਨਾਂ ਰੋਣਾ ਚਾਹੇ ਦਿਲ ਮੇਰਾ,
ਉਹਨਾਂ ਨੂੰ ਯਾਦ ਕਰ ਕੇ ਰੋਣ ਲਈ ਮਜਬੂਰ ਹੋ ਜਾਵੇ,
ਮੁਹੱਬਤ ਅੱਗ ਹੈ ਐਸੀ ਜੋ ਫੌਰਨ ਫੈਲ ਜਾਂਦੀ ਹੈ,
ਬੁੱਝਣ ਤੋਂ ਬਾਅਦ ਇਹ ਜ਼ਾਲਿਮ ਸਗੋਂ ਮਸ਼ਹੂਰ ਹੋ ਜਾਵੇ,
ਮਿਲਣ ਦੀ ਚਾਹ ਹੀ ਇੱਕ ਦੂਜੇ ਦੇ ਅੰਦਰ ਮੋਹ ਵਧਾਉਂਦੀ ਹੈ,
ਮੁਹੱਬਤ ਤਿਉਂ ਤਿਉਂ ਵਧਦੀ ਹੈ, ਉਹ ਜਿਉਂ ਜਿਉਂ ਦੂਰ ਹੋ ਜਾਵੇ,
ਤੇਰਾ ਛੁਪ ਛੁਪ ਕੇ ਮੈਨੂੰ ਵੇਖਣਾ ਚੰਗਾ ਨਹੀਂ ਲਗਦਾ,
ਕਿਤੇ ਛੁਪ ਛੁਪ ਕੇ ਹੀ ਨਾਂ, ਵੇਖਣਾ ਦਸਤੂਰ ਹੋ ਜਾਵੇ,
ਉਹਨਾਂ ਦੇ ਨਾਜ਼ ਨਖਰੇ ਸਹਿ ਨਹੀਂ ਹੁੰਦੇ ਉਦੋਂ ਸਾਥੋਂ,
ਜਦੋਂ ਉਹ ਹੁਸਨ ਅਪਣੇ ਤੇ ਰਤਾ ਮਗਰੂਰ ਹੋ ਜਾਵੇ,
ਮੇਰਾ ਦਿਲ ਮੋੜ ਦਿਉ ਮੈਨੂੰ, ਨਾਂ ਇਸ ਨੂੰ ਠੋਕਰਾਂ ਮਾਰੋ,
ਜਾਂ ਇਤਨਾਂ ਜ਼ੋਰ ਦੀ ਤੋੜੋ, ਕੇ ਚੂਰੋ ਚੂਰ ਹੋ ਜਾਵੇ,
ਉਠਾ ਕੇ ਅੱਖ ਇੱਕ ਵਾਰੀ ਹੀ ਸਾਨੂੰ ਵੇਖ ਲਏ ਦਿਲਬਰ,
ਮੇਰੀ ਨਿਮਾਣੀ ਜੇਹੀ ਇਹ ਜ਼ਿੰਦਗੀ ਭਰਪੂਰ ਹੋ ਜਾਵੇ,
ਮੁਹੱਬਤ ਉਹਨਾਂ ਦੀ ਲਗਦੀ ਹੈ ਧੋਖਾ ਮਾਰੂਥਲ ਵਰਗਾ,
ਮੈਂ ਜਿਉਂ ਜਿਉਂ ਨੇੜੇ ਹੁੰਦਾ ਹਾਂ, ਉਹ ਤਿਉਂ ਤਿਉਂ ਦੂਰ ਹੋ ਜਾਵੇ,
 
kit walker

VIP
Staff member
Re: ਮੇਰਾ ਦਿਲ ਮੋੜ ਦਿਉ ਮੈਨੂੰ, ਨਾਂ ਇਸ ਨੂੰ ਠੋਕਰਾਂ ਮ&#262

ਮਿਲਣ ਦੀ ਚਾਹ ਹੀ ਇੱਕ ਦੂਜੇ ਦੇ ਅੰਦਰ ਮੋਹ ਵਧਾਉਂਦੀ ਹੈ,
ਮੁਹੱਬਤ ਤਿਉਂ ਤਿਉਂ ਵਧਦੀ ਹੈ, ਉਹ ਜਿਉਂ ਜਿਉਂ ਦੂਰ ਹੋ ਜਾਵੇ,

&

ਮੇਰਾ ਦਿਲ ਮੋੜ ਦਿਉ ਮੈਨੂੰ, ਨਾਂ ਇਸ ਨੂੰ ਠੋਕਰਾਂ ਮਾਰੋ,
ਜਾਂ ਇਤਨਾਂ ਜ਼ੋਰ ਦੀ ਤੋੜੋ, ਕੇ ਚੂਰੋ ਚੂਰ ਹੋ ਜਾਵੇ,

vah Ji gal ban gayee. Very nice thoughts.
 
kanjjar

Banned
Re: ਮੇਰਾ ਦਿਲ ਮੋੜ ਦਿਉ ਮੈਨੂੰ, ਨਾਂ ਇਸ ਨੂੰ ਠੋਕਰਾਂ ਮ&#262

tfs........
 
Top