UNP

ਬਦਲਾ ਖ਼ੂਨ ਦਾ ਖ਼ੂਨ ਦੇ ਨਾਲ ਹੋਸੀ, ਮਿਨਤਾਂ ਨਾਲ ਨਾ ਰਾ&

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਬਦਲਾ ਖ਼ੂਨ ਦਾ ਖ਼ੂਨ ਦੇ ਨਾਲ ਹੋਸੀ, ਮਿਨਤਾਂ ਨਾਲ ਨਾ ਰਾ&

ਕੀਤੇ ਜ਼ਾਲਮਾਂ ਨੇ ਕਤਲ ਲਾਲ ਮੇਰੇ, ਕੈਹਰ ਰੋਕਿਆ ਨਾ ਦੇ ਕੇ ਬਲੀਆਂ ਵੇ ।
ਗੱਲਾਂ ਕੋਟ ਉਸਾਰਦੇ ਥੱਕਦੇ ਨਾ, ਸਮਾਂ ਗਏ ਪਿਛੋਂ ਮਲੋਂ ਤਲੀਆਂ ਵੇ ।
ਕੋਹੇ ਰਾਕਸ਼ਾਂ ਨੇ ਅੱਖੀਂ ਨੂਰ ਮੇਰੇ, ਲਾਸ਼ਾਂ ਵਿਚ ਦਰਿਆ ਦੇ ਠੱਲੀਆਂ ਵੇ ।
ਜਾਂਦੀ ਵਾਰ ਨਾ ਜਿਸਨੇ ਦੀਦਾਰ ਕੀਤਾ, ਵੱਜਣ ਕਾਲਜੇ ਕਿਉਂ ਨਾ ਸੱਲੀਆਂ ਵੇ ।
ਗਏ ਸੁੱਤਿਆਂ ਤਾਈਂ ਜਗਾ ਜੇਹੜੇ, ਗਏ ਖੋਲ ਮਕਾਰਾਂ ਦੀਆਂ ਕਲੀਆਂ ਵੇ ।
ਉਨ੍ਹਾਂ ਵਾਸਤੇ ਤੁਸਾਂ ਸਵਾਰਿਆ ਕੀ, ਖਾਲੀ ਅਰਜੀਆਂ ਲਿਖਕੇ ਘੱਲੀਆਂ ਵੇ ।
ਵੈਰੀ ਜਾਣਦਾ ਕੀ ਰੈਜ਼ੋਲੀਊਸ਼ਨਾ ਨੂੰ, ਜਿੱਚਰ ਪੁੱਠੀਆਂ ਲੈਹਣ ਨਾ ਖੱਲੀਆਂ ਵੇ ।
ਘਰ ਘਰ ਵੈਣ ਇੰਗਲੈਂਡ ਦੇ ਪੈਣ ਡੂੰਘੇ, ਫਿਰਨ ਵਾਂਗ ਹੋ ਕੇ ਮੇਰੇ ਝੱਲੀਆਂ ਵੇ ।
ਮੇਰੇ ਬਾਂਕਿਆਂ ਜੇਡੜੀ ਉਮਰ ਹੋਵੇ, ਟੰਗੇ ਜਾਣ ਫਾਂਸੀ ਵਿਚ ਗਲੀਆਂ ਵੇ ।
ਤਾਂ ਫੇਰ ਆਖਸਾਂ ਮੈਂ ਸਪੁੱਤੜੀ ਹਾਂ, ਕਰੇ ਨਾਲ ਮੇਰੇ ਕੇਹੜਾ ਛੱਲੀਆਂ ਵੇ ।
ਹੁਣ ਤੱਕ ਡੰਡਿਉਂ ਬਾਝ ਭੀ ਜੱਗ ਉਤੇ, ਕੋਈ ਦੱਸੋ ਅਨੀਤੀਆਂ ਢੱਲੀਆਂ ਵੇ ।
ਹਾੜੇ ਨਾਲ ਕਸੈਣਾ ਤੋਂ ਰੈਹਮ ਭਾਲੋ, ਹੋਣ ਖ਼ੂਨ ਪੀ ਪੀ ਜੇਹੜੀਆਂ ਪਲੀਆਂ ਵੇ ।
ਐਪਰ ਦਿਸਦੀ ਚਾਲ ਅਵੱਲੜੀ ਏਹ, ਰੋਵਾਂ ਪਾਸ ਕੇਹਦੇ ਪਾ ਕੇ ਪੱਲੀਆਂ ਵੇ ।
ਮਿਲੀ ਰਮਜ਼ ਯਾਂ ਦੋਸਤਾਂ ਦੋਸਤਾਂ ਦੀ, ਟੋਟੇ ਜਿਗਰ ਉਤੇ ਛੁਰੀਆਂ ਚੱਲੀਆਂ ਵੇ ।
ਟੁੱਟੀ ਚਰਖੇ ਦੀ ਗੁੱਝ ਆ ਐਨ ਮੌਕੇ, ਲੰਡਨ ਵਿਚ ਬਨੌਣ ਨੂੰ ਘੱਲੀਆਂ ਵੇ ।
'ਹਿੰਦਸੇਵਕਾ' ਪਾਲਣਾ ਪਰਣ ਔਖਾ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਵੇ ।

ਬਚਨ ਆਪਦੇ ਸੱਤ ਨੇ ਸੱਤ ਮਾਤਾ, ਨਹੀਂ ਸ਼ਾਂਤੀ ਨਾਲ ਅਜ਼ਾਦ ਹੋਣਾ ।
ਬਦਲਾ ਖ਼ੂਨ ਦਾ ਖ਼ੂਨ ਦੇ ਨਾਲ ਹੋਸੀ, ਮਿਨਤਾਂ ਨਾਲ ਨਾ ਰਾਸ ਸਯਾਦ ਹੋਣਾ ।
ਕਰ ਦੇਖੀਆਂ ਕੁਲ ਅਜ਼ਮੈਸ਼ਾਂ ਨੇ, ਬਾਕੀ ਰਿਹਾ ਕੀ ਹੋਰ ਬਰਬਾਦ ਹੋਣਾ ।
ਲਾਹੋ ਸਿਰ ਫਰੰਗੀ ਦਾ 'ਹਿੰਦਸੇਵਕ', ਸਿਧਾ ਉਂਞ ਨਹੀਂ ਨਾਮਰਾਦ ਹੋਣਾ ।

 
Old 1 Week Ago
D_Bhullar
 
Re: ਬਦਲਾ ਖ਼ੂਨ ਦਾ ਖ਼ੂਨ ਦੇ ਨਾਲ ਹੋਸੀ, ਮਿਨਤਾਂ ਨਾਲ ਨਾ ਰ

ਬਹੁਤ ਖੂਬ ਸਾਰੇ ਦੇ ਸਾਰੇ

Post New Thread  Reply

« sache rabb naal........... | ਮੈਂ ਮਰ ਜਾਵਾਂ ਜਾਂ ਰਹਿਣ ਦਿਆਂ »
X
Quick Register
User Name:
Email:
Human Verification


UNP