UNP

ਸੁਪਨੇ ਦੇ ਵਿੱਚ ਰੋਜ਼ ਰਾਤ ਨੂ, ਓਹੀ ਖੇਡ ਤਮਾਸ਼ਾ ਵੇਖ&#

Go Back   UNP > Poetry > Punjabi Poetry

UNP Register

 

 
Old 11-Jun-2016
karan.virk49
 
Post ਸੁਪਨੇ ਦੇ ਵਿੱਚ ਰੋਜ਼ ਰਾਤ ਨੂ, ਓਹੀ ਖੇਡ ਤਮਾਸ਼ਾ ਵੇਖ&#

ਸੁਪਨੇ ਦੇ ਵਿੱਚ ਰੋਜ਼ ਰਾਤ ਨੂ, ਓਹੀ ਖੇਡ ਤਮਾਸ਼ਾ ਵੇਖਾਂ
ਬਲਦੇ ਟੈਰ ਗਲਾਂ ਵਿਚ ਵੇਖਾਂ, ਪਰਕਰਮਾਂ ਵਿੱਚ ਲਾਸ਼ਾਂ ਵੇਖਾਂ

ਗਲੀਆਂ ਸੜਕਾਂ ਸੁੰਨੀਆਂ ਵੇਖਾਂ, ਸਿਰ ਤੋ ਲੱਥੀਆਂ ਚੁੰਨੀਆਂ ਵੇਖਾਂ
ਘਰ ਨੂ ਲੱਗੀਆਂ ਅੱਗਾਂ ਵੇਖਾਂ, ਪੈਰਾਂ ਦੇ ਵਿੱਚ ਪੱਗਾਂ ਵੇਖਾਂ

ਸਿਰ ਤੇ ਪੈਂਦੇ ਡੰਡੇ ਵੇਖਾਂ, ਚੁਲ੍ਹੇ ਹੋਏ ਠੰਡੇ ਵੇਖਾਂ
ਫੱਟੜ ਜ਼ਖਮੀ ਹੋਏ ਵੇਖਾਂ, ਧੀਆਂ ਪੁੱਤਰ ਮੋਏ ਵੇਖਾਂ

ਸਿਰ ਤੇ ਬੁਚਕੀਆਂ ਧਰੀਆਂ ਵੇਖਾਂ, ਮਾਵਾਂ ਜੋ ਅਧਮਰੀਆਂ ਵੇਖਾਂ
ਘਰ ਜਾਂਦੀ ਨੂੰ ਘੇਰ ਲਿਆ ਸੀ, ਮੈਂ ਦੋ ਅੱਖਾਂ ਡਰੀਆਂ ਵੇਖਾਂ

ਵੱਡ ਕੱਟ ਕੇ ਕੋਠੇ ਤੇ ਸੁੱਟ ਗਏ, ਲਹੂ ਛੱਤ ਚੋਂ ਚੋਂਦਾ ਵੇਖਾਂ
ਲਾਸ਼ ਮੇਰੀ ਦੇ ਅੱਗੇ ਬੈਠੇ ਬਾਪ ਮੇਰੇ ਨੂੰ ਰੋਂਦਾ ਵੇਖਾਂ

ਵੱਡਾ ਭਾਈ ਲੜਦਾ ਵੇਖਾਂ, ਜੈਲਦਾਰ ਨੂੰ ਸੜਦਾ ਵੇਖਾਂ
ਧਰਤੀ ਹੋਈ ਪਿਆਸੀ ਵੇਖਾਂ, ਮੈਂ ਤਾਂ ਰੋਜ਼ ਚੁਰਾਸੀ ਵੇਖਾਂ Zaildar Pargat Singh

 
Old 11-Jun-2016
ਗਗਨ
 
Re: ਸੁਪਨੇ ਦੇ ਵਿੱਚ ਰੋਜ਼ ਰਾਤ ਨੂ, ਓਹੀ ਖੇਡ ਤਮਾਸ਼ਾ ਵੇĂ

kade v nai bhul sakdi june 8. kade v nahi

 
Old 11-Jun-2016
{ ƤΩƝƘΩĴ }
 
Re: ਸੁਪਨੇ ਦੇ ਵਿੱਚ ਰੋਜ਼ ਰਾਤ ਨੂ, ਓਹੀ ਖੇਡ ਤਮਾਸ਼ਾ ਵੇĂ

Tfs brother

Post New Thread  Reply

« ਹਿਜੜਾ | Rasm-e-ulfat »
X
Quick Register
User Name:
Email:
Human Verification


UNP