ਅਸੀੰ ਕਿਉੰ ਪੰਜਾਬ 'ਚ ਜੰਮੇ ,ਰੋਈਏ ਕਿਸਮਤ ਖੋਟੀ ਨੂੰ&#

ਕਹਿੰਦੇ ਸੁਣੇ ਸਿਆਣੇ ,ਆਪਣਾ ਦੇਸ ਨੀ ਭੰਡੀ ਦਾ,
ਮੈੰ ਬਾਪੂ ਵਾਗੰੂ ਜੰਮਦਾ ਈ ,ਪੱਲੇਦਾਰ ਹਾੰ ਮੰਡੀ ਦਾ,
ਇੱਥੇ ਕੁੱਤੇ ਖਾਣ ਬਰੈਡਾੰ ,ਬੰਦੇ ਤਰਸਣ ਰੋਟੀ ਨੂੰ।
ਅਸੀੰ ਕਿਉੰ ਪੰਜਾਬ 'ਚ ਜੰਮੇ ,ਰੋਈਏ ਕਿਸਮਤ ਖੋਟੀ ਨੂੰ।
ਇੱਥੇ ਸਾਧਾੰ ਕੋਲ ਨੇ ਕਾਰਾੰ ,ਕਿਰਤੀ ਨੰਗੇ ਪੈਰ ਫਿਰੇ,
ਭੇਸ ਬਦਲ ਕੇ ਵੋਟਾੰ ਮੰਗਦਾ ,ਜਰਨਲ ਡਾਇਰ ਫਿਰੇ,
ਪੰਜ ਸਾਲਾੰ ਵਿੱਚ ਚੱਬਜੂ ,ਸਾਡੀ ਹੱਡੀ ਬੋਟੀ ਨੂੰ।
ਇਥੇ ਕਰਣ ਦੇਵੀ ਦੀ ਪੂਜਾ ,ਕੁੜੀਆੰ ਢਿੱਡ 'ਚ ਮਾਰ ਦਿੰਦੇ,
ਅੰਨ ਦਾਤੇ ਲੈਦੇ ਫਾਹੇ ,ਜਿਊਣ ਨਾ ਕਰਜ਼ ਦੇ ਭਾਰ ਦਿੰਦੇ,
ਜੇ ਮੂੰਹੋੰ ਹੱਕ ਮੰਗੀਏ ,ਸਿਰ ਵਿੱਚ ਖਾਈਏ ਸੋਟੀ ਨੂੰ।
ਇੱਥੇ ਸੱਚ ਦੇ ਗਲ ਵਿੱਚ ਗੂਠਾ ,ਝੂਠੇ ਦੀ ਸਰਦਾਰੀ ਐ,
ਕਾਲਾ ਧੰਦਾ ਚਿੱਟੇ ਕੱਪੜੇ ,ਤੇ ਹੁੰਦੀ ਸ਼ਹਿ ਸਰਕਾਰੀ ਐ,
ਮੋਮ ਬਣਾਤਾ ਨਸ਼ਿਆੰ ਨੇ ,ਪਰਬਤ ਦੀ ਚੋਟੀ ਨੂੰ।
ਗਹਿਣੇ ਰੱਖ ਜਮੀਨ ,ਵੇਚ ਕੇ ਸੋਨਾ ਲੀਕਾ ਨੂੰ,
ਘੋਲੀਏ ਦਾ ਜਰਨੈਲ ਰੋੰਦਾ ,ਤੁਰ ਗਿਆ ਅਮਰੀਕਾ ਨੂੰ,
ਯਾਰ ਮੇਰੇ ਹੁਣ ਲੱਭਦੇ ,ਆਪਣੇ ਯਾਰ ਲਗੋਟੀ ਨੂੰ।
ਅਸੀੰ ਕਿਉੰ ਪੰਜਾਬ 'ਚ ਜੰਮੇ,ਰੋਈਏ ਕਿਸਮਤ ਖੋਟੀ ਨੂੰ।
 
Top