UNP

ਜ਼ਿੰਦਗੀ ਦੋ ਘੜੀਆਂ ਆਖਰ ਨੂੰ ਮੜ੍ਹੀਆਂ

Go Back   UNP > Poetry > Punjabi Poetry

UNP Register

 

 
Old 11-Jun-2016
karan.virk49
 
Post ਜ਼ਿੰਦਗੀ ਦੋ ਘੜੀਆਂ ਆਖਰ ਨੂੰ ਮੜ੍ਹੀਆਂ

ਇੱਕ ਦਿਨ ਜਾਣਾ ਏ ਕਰਲੈ ਲੱਖ ਅੜੀਆਂ
ਜ਼ਿੰਦਗੀ ਦੋ ਘੜੀਆਂ ਆਖਰ ਨੂੰ ਮੜ੍ਹੀਆਂ

ਹਰ ਬੰਦੇ ਵਿੱਚ ਗੁਣ ਤੇ ਔਗੁਣ ਹੁੰਦੈ ਮਾੜਾ ਮੋਟਾ
ਕਿਸੇ ਨੂੰ ਨਿੰਦਣੋਂ ਪਹਿਲਾਂ ਫੇਰੋ ਪੀੜ੍ਹੀ ਥੱਲੇ ਸੋਟਾ
ਕੀ ਕਰ ਲਏਂਗਾ ਧਰਮਰਾਜ ਜਦ ਬੂਹੇ ਆਣ ਖਲੋਤਾ
ਨਹੀਓਂ ਜੰਨਤ ਮਿਲਣੀ ਤੈੰਨੂ ਤੂੰ ਨਹੀਂ ਦੁੱਧ ਦਾ ਧੋਤਾ
ਫਿਰ ਤੇਰੇ ਨਹੀਂ ਕੰਮ ਔਣੀਆਂ ਲੱਖ ਪੋਥੀਆਂ ਪੜ੍ਹੀਆਂ
ਜ਼ਿੰਦਗੀ ਦੋ ਘੜੀਆਂ , ਆਖਰ ਨੂੰ ਮੜ੍ਹੀਆਂ

ਭੁੱਖੇ ਕਿਸੇ ਭਿਖਾਰੀ ਨੂੰ ਜੇ ਰੋਟੀ ਦੇ ਨਹੀਂ ਹੁੰਦੀ
ਲਿਖ ਕੇ ਲੈ ਲੈ ਤੇਰੇ ਘਰ ਵਿੱਚ ਬਰਕਤ ਫੇ ਨਹੀਂ ਹੁੰਦੀ
ਕੁੜੀ ਹੋਈ ਤੇ ਕਹਿੰਦੇ ਚੰਗਾ ਹੁੰਦਾ ਜੇ ਨਾਂ ਹੁੰਦੀ
ਕਿਸ ਨਾਲ ਪੁੱਤ ਵਿਆਹੁੰਦੇ ਜੇਕਰ ਜੰਮੀ ਏਹ ਨਾਂ ਹੁੰਦੀ
ਜੰਮਣੋਂ ਪਹਿਲਾਂ ਮਰੀਆਂ ਤੇ ਕੁਜ ਜੰਮਣ ਮਗਰੋਂ ਸੜੀਆਂ
ਜ਼ਿੰਦਗੀ ਦੋ ਘੜੀਆਂ , ਆਖਰ ਨੂੰ ਮੜ੍ਹੀਆਂ ... Zaildar Pargat Singh

 
Old 11-Jun-2016
{ ƤΩƝƘΩĴ }
 
Re: ਜ਼ਿੰਦਗੀ ਦੋ ਘੜੀਆਂ ਆਖਰ ਨੂੰ ਮੜ੍ਹੀਆਂ

Tfs Brother

 
Old 11-Jun-2016
ਸਰਦਾਰ ਜੀ
 
Re: ਜ਼ਿੰਦਗੀ ਦੋ ਘੜੀਆਂ ਆਖਰ ਨੂੰ ਮੜ੍ਹੀਆਂ

wah ji

 
Old 19-Jun-2016
ਗਗਨ
 
Re: ਜ਼ਿੰਦਗੀ ਦੋ ਘੜੀਆਂ ਆਖਰ ਨੂੰ ਮੜ੍ਹੀਆਂ

great ji

 
Old 2 Weeks Ago
Tejjot
 
Re: ਜ਼ਿੰਦਗੀ ਦੋ ਘੜੀਆਂ ਆਖਰ ਨੂੰ ਮੜ੍ਹੀਆਂ

wah ji wah awesome

Post New Thread  Reply

« ਕਦੀ ਦੇਗਾਂ ਤੇ, ਕਦੀ ਤੇਗਾਂ ਤੇ, ਕਦੀ ਛਵੀਆਂ ਤੇ ਕਦੀ ਤ | ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ »
X
Quick Register
User Name:
Email:
Human Verification


UNP