ਜ਼ਿੰਦਗੀ ਚ ਆਈ

KARAN

Prime VIP
ਜ਼ਿੰਦਗੀ ਚ ਆਈ ਕਿਹਾ ਯੂ-ਕਮ ਕਮ ਮੇਮ ਸਾਬ,
ਪਰ ਜਾਣ ਲੱਗੀ ਦੇ ਗਈ ਗਮ ਏ ਗਮ ਮੇਮ ਸਾਬ,
ਹੁਣ ਰਹਿੰਦੀਆਂ ਨੇ ਅੱਖੀਆਂ ਨਮ-੨ ਮੇਮ ਸਾਬ,
ਬੱਸ ਨਿੱਕਲ ਗਏ ਸਾਰੇ ਭਰਮ ਮੇਮ ਸਾਬ,
ਨਾਂ ਹੀ ਖਿੱਚਦੇ ਆਂ ਬੀਅਰਾਂ ਨਾਂ ਰਮ ਮੇਮ ਸਾਬ,
ਨਾਂ ਖਿੱਚਕੇ ਸੂਟਾ ਭੰਗ ਦਾ ਕਿਹਾ ਬਮ-੨ ਮੇਮ ਸਾਬ,
ਤੇਰੇ ਕੀਤੇ ਹੋਏ ਸਾਰੇ ਸਿਤਮ ਮੇਮ ਸਾਬ,
ਹੁਣ ਬਣਦੇ ਨੇ ਸਾਰੇ ਮਲਹਮ ਮੇਮ ਸਾਬ,
ਉਹੀ ਮਿਲਣਾਂ ਜੋ ਕੀਤਾ ਕਰਮ ਮੇਮ ਸਾਬ,
ਲਾਇਆ ਲੇਖੇ ਮੈ ਤੇਰੇ ਜਨਮ ਮੇਮ ਸਾਬ,
ਯਾਦਾ ਦਿਲ ਉੱਤੇ ਵਰਦੀਆਂ ਨੇਂ ਛਮ-੨ ਮੇਮ ਸਾਬ,
ਫੇਰ ਚੱਲੇ ਸੁਖਪਾਲ ਦੀ ਕਲਮ ਮੇਮ ਸਾਬ,

Sukhpal Aujla
 
Top