ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ। ਜਿਹੜ&#2622

ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ।
ਜਿਹੜਾ ਬੂਟਾ ਛਾਵਾਂ ਦੇਵੇ ਗ਼ੈਰਾਂ ਨੂੰ।

ਪਾਣੀ ਦੇ ਵਿਚ ਡੁੱਬੀ ਬੇੜੀ ਸੋਚਾਂ ਦੀ,
ਕੰਢੇ ਬੈਠਾ ਪਰਖ ਰਿਹਾ ਸਾਂ ਲਹਿਰਾਂ ਨੂੰ।

ਕਲਮ ਨਿਮਾਣੀ ਕੱਲੀ-ਕਾਰੀ ਕੀ ਕਰਦੀ,
ਭਾਈਆਂ ਭਾਈਆਂ ਦੇ ਵਿਚ ਵਧਦੇ ਵੈਰਾਂ ਨੂੰ।

ਹਾਸੇ ਦੀ ਚਿੰਗਾੜੀ ਲਾ ਕੇ ਦੇਖ ਲਵੋ,
ਡੁਸਕ-ਡੁਸਕ ਕੇ ਰੋਂਦੇ ਗ਼ਮ ਦੇ ਸ਼ਹਿਰਾਂ ਨੂੰ।

ਨਾ ਜਾਣੇ ਕਦ ਔੜ ਨਿਮਾਣੀ ਆ ਪੁੱਜੇ,
ਸੋਚ-ਸਮਝ ਕੇ ਵਰਤ ਸਮੇਂ ਦੀਆਂ ਲਹਿਰਾਂ ਨੂੰ.....ਰੰਧਾਵਾ
 

Ginny

VIP
Re: ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ। ਜਿਹੜ&#

ਹਾਸੇ ਦੀ ਚਿੰਗਾੜੀ ਲਾ ਕੇ ਦੇਖ ਲਵੋ,
ਡੁਸਕ-ਡੁਸਕ ਕੇ ਰੋਂਦੇ ਗ਼ਮ ਦੇ ਸ਼ਹਿਰਾਂ

Tfs
 
Re: ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ। ਜਿਹੜ&#

thanx for sharing :)
 
Top