UNP

ਲਾਕੇ ਪੂਰੀ ਟੌਹਰ ਸ਼ੌਕੀਨੀ ਹੱਥ ਵਿਚ ਕਿਤਾਬਾ ਫੜਦĆ

Go Back   UNP > Poetry > Punjabi Poetry

UNP Register

 

 
Old 05-May-2010
Und3rgr0und J4tt1
 
ਲਾਕੇ ਪੂਰੀ ਟੌਹਰ ਸ਼ੌਕੀਨੀ ਹੱਥ ਵਿਚ ਕਿਤਾਬਾ ਫੜਦĆ

ਲਾਕੇ ਪੂਰੀ ਟੌਹਰ ਸ਼ੌਕੀਨੀ ਹੱਥ ਵਿਚ ਕਿਤਾਬਾ ਫੜਦਾ ਸੀ
ਜਦ ਮੈਂ ਕਾਲਜ ਵਿਚ ਜਦ ਮੈਂ ਕਾਲਜ ਵਿਚ ਪੜਦਾ ਸੀ
ਸਭ ਤੋਂ ਪਹਿਲਾਂ ਜਾਕੇ ਯਾਰਾਂ ਨੂੰ ਮਿਲਣਾ
ਰੱਬ ਵਰਗਿਆਂ ੳਹਨਾਂ ਦਿਲਦਾਰਾਂ ਨੂੰ ਮਿਲਣਾ
ਜਿਹਨਾਂ ਬਿਨਾ ਪਲ ਵੀ ਨਾ ਸਰਦਾ ਸੀ
ਜਦ ਮੈਂ ਕਾਲਜ ਵਿਚ ਜਦ ਮੈਂ ਕਾਲਜ ਵਿਚ ਪੜਦਾ ਸੀ
ਵਿਚ ਕੰਟੀਨ ਦੇ ਪੀਣ ਖਾਣ ਦੀਆਂ ਗੱਲਾਂ
ਯਾਰਾਂ ਦੇ ਨਾਲ ਮਹਿਫਲਾਂ ਲਾਣ ਦੀਆਂ ਗੱਲਾਂ
ਲਾਉਣੀਆਂ ਸ਼ਰਤਾਂ ਜਿਤਦਾ ਤੇ ਕਦੀ ਹਰਦਾ ਸੀ
ਜਦ ਮੈਂ ਕਾਲਜ ਵਿਚ ਜਦ ਮੈਂ ਕਾਲਜ ਵਿਚ ਪੜਦਾ ਸੀ
ਪਾਰਕ ਦੇ ਵਿਚ ਬੈਠ ਕੇ ਧੁਪ ਸੇਕਦੇ ਹੰਦੇ ਸੀ
ਵੇਵਸ ਸਿਨਮੇ ਜਾਕੇ ਫਿਲਮ ਦੇਖਦੇ ਹੰਦੇ ਸੀ
ਭੋਰਾ ਫਿਕਰ ਨਾ ਹੁੰਦਾ ਉਦੋਂ ਘਰ ਦਾ ਸੀ
ਜਦ ਮੈਂ ਕਾਲਜ ਵਿਚ ਜਦ ਮੈਂ ਕਾਲਜ ਵਿਚ ਪੜਦਾ ਸੀ
ਆਖਿਰ ਦੇ ਵਿਚ ਜਾਕੇ ਲੈਕਚਰ ਘੱਟ ਹੋ ਜਾਂਦੇ ਸੀ
ਦੋ ਤਿੰਨ ਪੇਪਰਾਂ ਵਿਚੋਂ ਯਾਰ ਕੱਟ ਹੋ ਜਾਂਦੇ ਸੀ
ਟੀਚਰਾਂ ਦੇ ਉਦੋਂ ਤਰਲੇ ਮਿੰਨਤਾਂ ਕਰਦਾ ਸੀ
ਜਦ ਮੈਂ ਕਾਲਜ ਵਿਚ ਜਦ ਮੈਂ ਕਾਲਜ ਵਿਚ ਪੜਦਾ ਸੀ
ਪੜਾਈ ਨਾਲੋਂ ਵੱਧ ਫਿਕਰ ਇਕ ਕੁੜੀ ਦਾ ਸੀ
ਮੇਰੀਆਂ ਗੱਲਾਂ ਗੀਤਾਂ ਵਿਚ ਜਿਕਰ ਇਕ ਕੁੜੀ ਦਾ ਸੀ
ਜਾਨੋਂ ਵੱਧ ਪਿਆਰ ਜਿਹਨੂੰ ਕਰਦਾ ਸੀ
ਜਦ ਮੈਂ ਕਾਲਜ ਵਿਚ ਜਦ ਮੈਂ ਕਾਲਜ ਵਿਚ ਪੜਦਾ ਸੀ

Post New Thread  Reply

« Nashe ,aashkiya ne school-college sare hi patt te aa, | ਮੇਰੀ ਇਜਤ ਦੇ ਨਾਲ ਖੇਡਣਾ ਜਗ ਦਾ ਸ਼ੌਂਕ ਪੁਰਾਣਾ ਹੈ »
X
Quick Register
User Name:
Email:
Human Verification


UNP