ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦ&#262

ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦੀ ਹੈ
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆੳਂਦੀ ਹੈ ।
ਕਦੇ ਕਦੇ ਹੀ ਹੁੰਦਾ ਹੈ ਦਿਲ ਠੰਡਾ ਸ਼ੀਤ ਸਮੁੰਦਰ ਜਿੳਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।
ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ ।
ਜੁਦਾਈ ਦੇ ਜਹਿਰ ਦਾ ਅਸਰ ਕਦੇ ਮਿਟਦਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ ਹਿਜਰ ਦਾ ਧੋਂਦੀ ਹੈ ।
ਹਵਾ ਵਿਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਚੰਦਰੀ ਜੇਹੀ ਕੋਈ ਖਬਰ ਜਗਾਉਂਦੀ ਹੈ ।
ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ ।
ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉਪਰੀ ਨਰਕ ਭੁਲੇਖਾ ਪਾਉਂਦੀ ਹੈ ।
 
Re: ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਂਉਦ&

ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬਦਲੀ ਮੰਡਲਾਂਉਦੀ ਹੈ ।
ਉਹਦੇ ਸ਼ਹਿਰ ਦਾ ਨਾਂਅ ਸੁਣ ਕੇ ਅੱਜ ਵੀ ਦਿਲ ਕੰਬ ਜਾਂਦਾ ਹੈ

kya baat aa......bohut vadiya likhiya aa dear........
 
Top