ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨ&#262

KARAN

Prime VIP
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ
ਜਿਸ ਰਫਤਾਰ ਨਾ ਬੰਦਾ ਵੱਡਦਾ ਜਾਂਦੈ ਰੁੱਖਾਂ ਨੂੰ

ਗਰਮੀ ਸਰਦੀ ਪਤਝੜ ਹੋਵੇ ਕੋਈ ਸੀਜ਼ਨ ਜੀ
ਖਾਣ ਨੂੰ ਦਿੰਦੇ ਫਲ ਤੇ ਸਾਹ ਦੇ ਲਈ ਆਕਸੀਜਨ ਜੀ
ਕਿਹੜਾ ਗੱਲ ਸਮਝਾਵੇ ਅਕਲੋ ਗਏ ਮਨੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ

ਕੱਟ ਕੱਟ ਕਿੱਕਰ ਰੋਜ਼ ਕਲੋਨੀਆਂ ਕੱਡੀ ਜਾਨਾਂ ਏਂ
ਜਿਸ ਟਾਹਣੀ ਤੇ ਬੈਠੈ ਉਸਨੂੰ ਵੱਡੀ ਜਾਨਾਂ ਏਂ
ਚੰਦ ਸਿੱਕਿਆਂ ਨਹੀਂ ਪੂਰਾ ਕਰਨਾ ਤੇਰੀਆਂ ਭੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ

ਜਦ ਤਕ ਸਾਡੀ ਧਰਤੀ ਤੇ ਜੰਗਲ ਮੌਜੂਦ ਰਹੂ
ਓਦੋਂ ਤਕ ਹੀ ਲੋਕੋ ਸਾਡਾ ਕਾਇਮ ਵਜੂਦ ਰਾਹੂ
ਨਜ਼ਰ ਲੱਗ ਗਈ ਪਰਗਟ ਸਾਰੀਆਂ ਮੰਗੀਆਂ ਸੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ

ਨਾਲ ਕੁਹਾੜੇ ਟੱਕ ਮਾਰੇ ਰੁੱਖਾਂ ਦੀ ਛਾਤੀ ਤੇ
ਇੱਕ ਫੱਟ ਲਾਵੇਂ ਰੁੱਖ ਤੇ ਦੂਜਾ ਮਾਨਵ ਜਾਤੀ ਤੇ
ਬਖਸ਼ੀ ਮੌਲਾ ਕੁਦਰਤ ਵੱਲੋਂ ਹੋਏ ਬੇਮੁੱਖਾਂ ਨੂੰ
ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨੂੰ .............. Zaildar Pargat Singh
 

KAPTAAN

Prime VIP
Re: ਸੁੰਨੀਆਂ ਕਰਦਾ ਜਾਂਦੈ ਮਾਂ ਧਰਤੀ ਦੀਆਂ ਕੁੱਖਾਂ ਨ&

tfs....
 
Top